Advertisment

ਚਿਪਸ ਦਾ ਪੈਕਟ ਖੋਲ੍ਹਦੇ ਹੀ ਹੋਇਆ ਧਮਾਕਾ ਝੁਲਸਿਆ ਵਿਅਕਤੀ, ਪ੍ਰੋਸੈਸਡ ਫੂਡ ਨੂੰ ਲੈ ਕੇ ਨਾਂ ਕਰੋ ਅਜਿਹੀ ਗ਼ਲਤੀ

ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ, ਤਾਂ ਇਸ ਵਿਅਕਤੀ ਵਰਗੀ ਗਲਤੀ ਨਾ ਕਰੋ। ਜਦੋਂ ਅਸੀਂ ਬਜ਼ਾਰ ਤੋਂ ਕੁਰਕੁਰੇ-ਚਿਪਸ ਖਰੀਦਦੇ ਹਾਂ, ਅਸੀਂ ਜ਼ਿਆਦਾਤਰ ਚਾਕੂ, ਕੈਂਚੀ ਜਾਂ ਦੰਦਾਂ ਨਾਲ ਪੈਕੇਟ ਖੋਲ੍ਹਦੇ ਹਾਂ। ਪਰ ਇੱਕ ਬੰਦੇ ਨੇ ਇਸ ਨੂੰ ਲਾਈਟਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਨਤੀਜਾ ਭਿਆਨਕ ਨਿਕਲਿਆ।

author-image
By Pushp Raj
New Update
Viral News

Viral News

Listen to this article
0.75x 1x 1.5x
00:00 / 00:00
Advertisment

Viral News : ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ, ਤਾਂ ਇਸ ਵਿਅਕਤੀ ਵਰਗੀ ਗ਼ਲਤੀ ਕਦੇ ਨਾਂ ਕਰੋ। ਜਦੋਂ ਅਸੀਂ ਬਜ਼ਾਰ ਤੋਂ ਕੁਰਕੁਰੇ-ਚਿਪਸ ਖਰੀਦਦੇ ਹਾਂ, ਤਾਂ ਜ਼ਿਆਦਾਤਰ ਇਸ ਨੂੰ ਚਾਕੂ,ਕੈਂਚੀ ਜਾਂ ਦੰਦਾਂ ਨਾਲ ਪੈਕੇਟ ਖੋਲ੍ਹਦੇ ਹਾਂ, ਪਰ ਇੱਕ ਬੰਦੇ ਨੇ ਇਸ ਨੂੰ ਲਾਈਟਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਨਤੀਜਾ ਭਿਆਨਕ ਨਿਕਲਿਆ।

Advertisment

ਲਾਈਟਰ ਨਾਲ ਚਿਪਸ ਦਾ ਪੈਕੇਟ ਖੋਲਦਿਆਂ ਹੀ ਹੋਇਆ ਧਮਾਕਾ 

ਰਿਪੋਰਟ ਮੁਤਾਬਕ ਇਹ ਮਾਮਲਾ ਜਾਰਜੀਆ ਦੇ ਡਾਲਟਨ ਸ਼ਹਿਰ ਦਾ ਹੈ। ਗੰਭੀਰ ਰੂਪ ਨਾਲ ਝੁਲਸੇ ਇਸ ਵਿਅਕਤੀ ਨੂੰ ਚਟਾਨੂਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਇਹ ਰਵਾਇਤੀ ਤਰੀਕੇ ਨਾਲ ਪੈਕੇਟ ਨੂੰ ਨਹੀਂ ਖੋਲ੍ਹ ਪਾਇਆ। ਇਸੇ ਲਈ ਉਕਤ ਵਿਅਕਤੀ ਨੇ ਲਾਈਟਰ ਦੀ ਵਰਤੋਂ ਕੀਤੀ। ਲਾਇਟਰ ਬਾਲਦਿਆਂ ਹੀ ਅੱਗ ਪੈਕੇਟ ਨੂੰ ਪੈ ਗਈ ਤੇ ਬੰਬ ਦੇ ਫੱਟਣ ਵਾਂਗ ਇੱਕ ਵੱਡਾ ਧਮਾਕਾ ਹੋਇਆ। ਉਥੇ ਮੌਜ਼ੂਦ ਮਜ਼ਦੂਰਾਂ ਨੇ ਅੱਗ ਬੁਝਾਉਣ ਲਈ ਹੋਜ਼ਪਾਈਪ ਨਾਲ ਸਪ੍ਰੇਅ ਕੀਤਾ, ਇਸ ਨਾਲ ਵਿਅਕਤੀ ਦੇ ਛਾਲੇ ਹੋਰ ਡੂੰਘੇ ਹੋ ਗਏ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਡਾਕਟਰਾਂ ਦੇ ਮੁਤਾਬਕ ਉਕਤ ਵਿਅਕਤੀ ਤਕਰੀਬਨ 75 ਫੀਸਦੀ ਤੱਕ ਝੁਲਸ ਗਿਆ ਹੈ ਤੇ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਹੈ। 

ਅਮਰੀਕਾ ਵਿੱਚ, ਚਿਪਸ ਨੂੰ ਕਰਿਸਪਸ ਕਿਹਾ ਜਾਂਦਾ ਹੈ। ਇਸ ਵਿੱਚ ਕੁਝ ਅਜਿਹੇ ਪਦਾਰਥ ਹੁੰਦੇ ਹਨ ਜਿਸ ਕਾਰਨ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੋ ਜਾਂਦਾ ਹੈ। ਸਟਾਰਚ ਅਤੇ ਤੇਲ ਦੇ ਮਿਸ਼ਰਣ ਕਾਰਨ ਜੇ ਇਨ੍ਹਾਂ ਚਿਪਸ ਨੂੰ ਅੱਗ ਲਗਾਈ ਜਾਵੇ ਤਾਂ ਇਹ ਬੰਬ ਵਾਂਗ ਫਟ ਜਾਂਦੀਆਂ ਹਨ। ਇਸ ਲਈ ਕਿਸੇ ਨੂੰ ਗ਼ਲਤੀ ਨਾਲ ਵੀ ਚਿਪਸ ਦੇ ਪੈਕੇਟ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ।

Advertisment

 

ਕੈਨੇਡਾ ਵਿੱਚ ਮਈ 2016 ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਦੋ ਨੌਜਵਾਨਾਂ ਨੇ ਸੁਪਰ ਮਾਰਕੀਟ ਵਿੱਚ ਦਾਖਲ ਹੋ ਕੇ ਆਲੂ ਦੇ ਚਿਪਸ ਦੇ ਬੈਗ ਨੂੰ ਅੱਗ ਲਾ ਦਿੱਤੀ। ਕੁਝ ਹੀ ਸਕਿੰਟਾਂ ’ਚ ਅੱਗ ਇੰਨੀ ਫੈਲ ਗਈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।


ਹੋਰ ਪੜ੍ਹੋ: ਸਰਗੀ ਮਾਨ 'ਤੇ ਭੜਕੇ ਇੰਦਰਜੀਤ ਨਿੱਕੂ, ਕਿਹਾ 'ਗੀਤ ਮੇਰਾ ਤੇ ਕ੍ਰੈਡਿਟ ਲੈ ਗਏ ਰੀਲਾਂ ਬਨਾਉਣ ਵਾਲੇ'

ਇਸ ਲਈ ਚਿਪਸ ਤੇ ਕੁਰਕੁਰੇ ਤਾਂ ਸਾਡੇ ਬੱਚੇ ਆਮ ਹੀ ਖਾਂਦੇ ਹਨ, ਪਰ ਇਹ ਜਾਨਲੇਵਾ ਹੋ ਸਕਦੇ ਹਨ ਸ਼ਾਇਦ ਹੀ ਕਿਸੇ ਨੂੰ ਇਹ ਗੱਲ ਪਤਾ ਹੋਵੇ। ਬੱਚਿਆਂ ਨੂੰ ਇਹ ਗੱਲ ਜ਼ਰੂਰ ਸਮਝਾ ਕੇ ਰੱਖੋ ਕਿ ਇਨ੍ਹਾਂ ਪੈਕੇਟ ਨੂੰ ਰਸੋਈ ਘਰ ਵਿੱਚ ਨਾ ਲੈ ਕੇ ਜਾਓ ਤੇ ਅੱਗ ਤੋਂ ਦੂਰ ਰੱਖੋ। ਬੰਦ ਪੈਕੇਟ ਨੂੰ ਗੈਸ ਸਿੰਲੰਡਰ ਦੇ ਬਲਦੇ ਚੁੱਲ੍ਹੇ ਤੋਂ ਵੀ ਦੂਰ ਹੀ ਰੱਖਣਾ ਚਾਹੀਦਾ ਹੈ। ਆਪਣੇ ਬੱਚਿਆਂ ਦੀ ਦੇਖਭਾਲ ਦੇ ਨਾਲ ਨਾਲ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੰਚ ਹੁੰਦੇ ਖਤਰਿਆਂ ਤੋਂ ਜਾਣੂੰ ਕਰਵਾਉਣ ਦਾ ਨਾਂ ਭੁੱਲੋ।

Advertisment

Stay updated with the latest news headlines.

Follow us:
Advertisment
Advertisment
Latest Stories
Advertisment