ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਭੈਣ ਗੁਰਪ੍ਰੀਤ ਭੰਗੂ ਨੂੰ ਦੇਣ ਗਏ ਸੰਧਾਰਾ, ਅਦਾਕਾਰਾ ਗੁਰਪ੍ਰੀਤ ਭੰਗੂ ਹੋਏ ਭਾਵੁਕ
ਆਪਣੀ ਭੈਣ ਅਤੇ ਅਦਾਕਾਰਾ ਗੁਰਪ੍ਰੀਤ ਭੰਗੁ ਦੇ ਘਰ ਭੁਪਿੰਦਰ ਬਰਨਾਲਾ ਅਤੇ ਅਦਾਕਾਰਾ ਰੁਪਿੰਦਰ ਰੂਪੀ ਸੰਧਾਰਾ ਲੈ ਕੇ ਪਹੁੰਚੇ । ਜਿਸ ਤੋਂ ਬਾਅਦ ਅਦਾਕਾਰਾ ਆਪਣੇ ਭਰਾ ਭਰਜਾਈ ਨੂੰ ਵੇਖ ਕੇ ਭਾਵੁਕ ਹੋ ਗਈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਭੈਣ ਗੁਰਪ੍ਰੀਤ ਭੰਗੂ ਨੂੰ ਦੇਣ ਗਏ ਸੰਧਾਰਾ, ਅਦਾਕਾਰਾ ਗੁਰਪ੍ਰੀਤ ਭੰਗੂ ਹੋਏ ਭਾਵੁਕ
ਆਪਣੀ ਭੈਣ ਅਤੇ ਅਦਾਕਾਰਾ ਗੁਰਪ੍ਰੀਤ ਭੰਗੁ (Gurpreet Bhangu)ਦੇ ਘਰ ਭੁਪਿੰਦਰ ਬਰਨਾਲਾ ਅਤੇ ਅਦਾਕਾਰਾ ਰੁਪਿੰਦਰ ਰੂਪੀ ਸੰਧਾਰਾ ਲੈ ਕੇ ਪਹੁੰਚੇ । ਜਿਸ ਤੋਂ ਬਾਅਦ ਅਦਾਕਾਰਾ ਆਪਣੇ ਭਰਾ ਭਰਜਾਈ ਨੂੰ ਵੇਖ ਕੇ ਭਾਵੁਕ ਹੋ ਗਈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਪ੍ਰੀਤ ਭੰਗੂ ਨੇ ਲਿਖਿਆ ‘ਸਾਰੇ ਰਿਸ਼ਤੇ ਸਲਾਮਤ ਰਹਿਣ’ ।

ਹੋਰ ਪੜ੍ਹੋ :
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਭੁਪਿੰਦਰ ਬਰਨਾਲਾ ਅਤੇ ਰੁਪਿੰਦਰ ਰੂਪੀ ਗੁਰਪ੍ਰੀਤ ਭੰਗੂ ਸੰਧਾਰੇ ‘ਚ ਕੱਪੜੇ ਅਤੇ ਮਠਿਆਈ ਦੇ ਤੌਰ ‘ਤੇ ਇੱਕ ਡੱਬਾ ਦੇ ਰਹੇ ਹਨ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।
ਕੀ ਹੁੰਦਾ ਹੈ ਸੰਧਾਰਾ !
ਅੱਜ ਕੱਲ੍ਹ ਜਿਵੇਂ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤਾਂ ਇਸੇ ਦੌਰਾਨ ਭੈਣਾਂ ਆਪਣੇ ਪੇਕੇ ਘਰ ਆਉਂਦੀਆਂ ਹਨ ਅਤੇ ਜਦੋਂ ਉਹ ਆਪਣੇ ਸਹੁਰੇ ਘਰ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸੰਧਾਰੇ ਦੇ ਰੂਪ ‘ਚ ਕੱਪੜੇ ਮਠਿਆਈ ਅਤੇ ਸ਼ਗਨ ਦੇ ਤੌਰ ‘ਤੇ ਹੋਰ ਸਮਾਨ ਦਿੱਤਾ ਜਾਂਦਾ ਹੈ । ਸਰਦੇ ਪੁੱਜਦੇ ਲੋਕ ਤਾਂ ਗਹਿਣਾ ਗੱਟਾ ਵੀ ਧੀਆਂ ਨੂੰ ਦੇ ਕੇ ਤੋਰਦੇ ਹਨ । ਜੋ ਧੀਆਂ ਆਪਣੇ ਪੇਕੇ ਘਰ ਨਹੀਂ ਆ ਪਾਉਂਦੀਆਂ ਉਹਨਾਂ ਨੂੰ ਭਰਾ ਭਰਜਾਈ ਜਾਂ ਪੇਕਿਆਂ ਚੋਂ ਕੋਈ ਜੀਅ ਜਾ ਕੇ ਸੰਧਾਰਾ ਦੇ ਕੇ ਆਉਂਦਾ ਹੈ । ਭੈਣਾਂ ਸੰਧਾਰੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
