ਭੰਡਾਰੇ ‘ਚ ਵੰਡੀ ਜਾ ਰਹੀ ਸਬਜ਼ੀ, ਬਾਲਟੀ ਚੋਂ ਨਿਕਲੀ ਅਜਿਹੀ ਚੀਜ਼, ਵੀਡੀਓ ਵੇਖ ਲੋਕ ਲੱਗੇ ਕੰਬਣ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ ।ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਨ ਜੋ ਤੁਹਾਨੂੰ ਪਸੰਦ ਤਾਂ ਨਹੀਂ ਪਰ ਤੁਹਾਡਾ ਦਿਲ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜ਼ਰੂਰ ਦਹਿਲ ਜਾਵੇਗਾ ਅਤੇ ਜੇ ਤੁਸੀਂ ਭੰਡਾਰੇ ‘ਚ ਖਾਣਾ ਖਾਣ ਦੇ ਸ਼ੁਕੀਨ ਹੋ ਤਾਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਭੰਡਾਰਾ ਖਾਣ ਤੋਂ ਪਹਿਲਾਂ ਸੋਚੋਗੇ ਜ਼ਰੂਰ ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਭੰਡਾਰੇ ਦੀ ਸਬਜ਼ੀ ਵਰਤਾਈ ਜਾ ਰਹੀ ਸੀ । ਇਸੇ ਦੌਰਾਨ ਜਿਉਂ ਭੰਡਾਰਾ ਵਰਤਾਉਣ ਵਾਲਾ ਸ਼ਖਸ ਕੜਛੀ ਨੂੰ ਬਾਲਟੀ ‘ਚ ਸਬਜ਼ੀ ਕੱਢਣ ਦੇ ਲਈ ਪਾਉਂਦਾ ਹੈ ਤਾਂ ਉਸ ਵਿੱਚੋਂ ਜਿਉਂਦਾ ਸੱਪ (Snake) ਨਿਕਲ ਆਉਂਦਾ ਹੈ। ਇਸ ਵੀਡੀਓ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਪਾਇਆ ਹੈ, ਪਰ ਖਬਰਾਂ ਮੁਤਾਬਕ ਲੋਕਾਂ ਨੂੰ ਪੂੜੀ ਸਬਜ਼ੀ ਵਰਤਾਈ ਜਾ ਰਹੀ ਸੀ ਅਤੇ ਇਸੇ ਦੌਰਾਨ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸੱਪ ਬਾਲਟੀ ਚੋਂ ਭੰਡਾਰਾ ਵਰਤਾਉਣ ਦੌਰਾਨ ਨਿਕਲ ਆਇਆ । ਇਹ ਵੇਖ ਕੇ ਭੰਡਾਰੇ ‘ਚ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ । ਪਰ ਗਨੀਮਤ ਇਹ ਰਹੀ ਕਿ ਇਸ ਨੂੰ ਪਰੋਸਣ ਤੋਂ ਪਹਿਲਾਂ ਹੀ ਸਬਜ਼ੀ ‘ਚ ਸੱਪ ਹੋਣ ਦਾ ਪਤਾ ਲੋਕਾਂ ਨੂੰ ਲੱਗ ਗਿਆ ਅਤੇ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ ਅਤੇ ਲੋਕ ਵੀ ਇਸ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
-