ਫ਼ਿਲਮ ‘ਚੰਬੇ ਦੀ ਬੂਟੀ’ ‘ਚ ਨਵ ਬਾਜਵਾ ਅਤੇ ਨਵਨੀਤ ਕੌਰ ਢਿੱਲੋਂ ਦੇ ਨਾਲ ਰਸ਼ਮੀ ਦੇਸਾਈ ਵੀ ਪੰਜਾਬੀ ਫ਼ਿਲਮਾਂ ‘ਚ ਕਰਨ ਜਾ ਰਹੀ ਡੈਬਿਊ
ਨਵ ਬਾਜਵਾ ਅਤੇ ਨਵਨੀਤ ਕੌਰ ਢਿੱਲੋਂ ਫ਼ਿਲਮ ‘ਚੰਬੇ ਦੀ ਬੂਟੀ’ ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦਾ ਇੱਕ ਪੋਸਟਰ ਵੀ ਨਵ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਫ਼ਿਲਮ ‘ਚੰਬੇ ਦੀ ਬੂਟੀ’ ‘ਚ ਨਵ ਬਾਜਵਾ ਅਤੇ ਨਵਨੀਤ ਕੌਰ ਢਿੱਲੋਂ ਦੇ ਨਾਲ ਰਸ਼ਮੀ ਦੇਸਾਈ ਵੀ ਪੰਜਾਬੀ ਫ਼ਿਲਮਾਂ ‘ਚ ਕਰਨ ਜਾ ਰਹੀ ਡੈਬਿਊ
ਨਵ ਬਾਜਵਾ (Nav Bajwa) ਅਤੇ ਨਵਨੀਤ ਕੌਰ ਢਿੱਲੋਂ ਫ਼ਿਲਮ ‘ਚੰਬੇ ਦੀ ਬੂਟੀ’ (Chambe Di Booti) ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦਾ ਇੱਕ ਪੋਸਟਰ ਵੀ ਨਵ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2024 ‘ਚ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਪੜ੍ਹੋ : ਰਾਣਾ ਰਣਬੀਰ ਦੀ ਧੀ ਦਾ ਸੰਗੀਤ ਹੋਇਆ ਸ਼ੁਰੂ, ਧੀ ਨੇ ਸੰਗੀਤ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਫ਼ਿਲਮ ਦੇ ਜ਼ਰੀਏ ਰਸ਼ਮੀ ਦੇਸਾਈ ਵੀ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ ।ਫ਼ਿਲਮ ‘ਚ ਮੁੱਖ ਭੂਮਿਕਾ ਨਵਨੀਤ ਕੌਰ ਢਿੱਲੋਂ ਅਤੇ ਨਵ ਬਾਜਵਾ ਦਿਖਾਈ ਦੇਣਗੇ । ਨਵ ਬਾਜਵਾ ਫ਼ਿਲਮ ‘ਇਸ਼ਕਾ’ ਤੋਂ ਬਾਅਦ ਆਪਣੀ ਇਸ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਣਗੇ । ਇਸ ਤੋਂ ਪਹਿਲਾਂ ਬਤੌਰ ਮਾਡਲ ਰਸ਼ਮੀ ਦੇਸਾਈ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।

ਪਰ ਬਤੌਰ ਅਦਾਕਾਰਾ ਪੰਜਾਬੀ ਫ਼ਿਲਮਾਂ ‘ਚ ਵੀ ਉਹ ‘ਚੰਬੇ ਦੀ ਬੂਟੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੀ ਹੈ ।ਰਸ਼ਮੀ ਦੇਸਾਈ ਇਸ ਤੋਂ ਪਹਿਲਾਂ ਟੀਵੀ ਇੰਡਸਟਰੀ ‘ਚ ਸਰਗਰਮ ਰਹੀ ਹੈ । ਉਸ ਨੇ ਹੁਣ ਤੱਕ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਜਿਸ ‘ਚ ‘ਉਤਰਨ’ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ ਅਤੇ ਇਸ ਸੀਰੀਅਲ ‘ਚ ਉਸ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਇਸੇ ਕਿਰਦਾਰ ਦੇ ਨਾਲ ਉਹ ਘਰ-ਘਰ ‘ਚ ਜਾਣੀ ਜਾਣ ਲੱਗ ਪਈ ਸੀ ।ਜਿਸ ਤੋਂ ਬਾਅਦ ਉਸ ਨੇ ਕਈ ਸੀਰੀਅਲਸ ‘ਚ ਕੰਮ ਕੀਤਾ । ਪਰ ਕੁਝ ਸਾਲਾਂ ਤੋਂ ਉਸ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਕਿਉਂਕਿ ਉਹ ਸਕਿਨ ਨਾਲ ਸਬੰਧਤ ਕਿਸੇ ਬੀਮਾਰੀ ਦੇ ਨਾਲ ਜੂਝ ਰਹੀ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
