ਲਾੜੇ ਦੇ ਨਾਲ ਘੋੜੀ ‘ਤੇ ਚੜ੍ਹ ਕੇ ਡਾਂਸ ਕਰ ਰਹੀ ਸੀ ਲਾੜੀ, ਵੇਖੋ ਫਿਰ ਕੀ ਹੋਇਆ ਲਾੜੇ ਦੇ ਨਾਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ । ਜੋ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵੇਖਿਆ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਘੋੜੀ ‘ਤੇ ਲਾੜਾ ਸਵਾਰ ਹੈ ।

Reported by: PTC Punjabi Desk | Edited by: Shaminder  |  October 08th 2023 06:00 PM |  Updated: October 08th 2023 06:00 PM

ਲਾੜੇ ਦੇ ਨਾਲ ਘੋੜੀ ‘ਤੇ ਚੜ੍ਹ ਕੇ ਡਾਂਸ ਕਰ ਰਹੀ ਸੀ ਲਾੜੀ, ਵੇਖੋ ਫਿਰ ਕੀ ਹੋਇਆ ਲਾੜੇ ਦੇ ਨਾਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral)ਹੁੰਦੀ ਰਹਿੰਦੀ ਹੈ । ਜੋ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵੇਖਿਆ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਘੋੜੀ ‘ਤੇ ਲਾੜਾ ਸਵਾਰ ਹੈ । ਉਸ ਘੋੜੀ ‘ਤੇ ਹੀ ਲਾੜੇ ਦੇ ਪਿੱਛੇ ਲਾੜੀ ਨਜ਼ਰ ਆ ਰਹੀ ਹੈ ਅਤੇ ਲਾੜੀ ਸਭ ਨੂੰ ਡਾਂਸ ਕਰਕੇ ਵਿਖਾ ਰਹੀ ਹੈ ।

ਹੋਰ ਪੜ੍ਹੋ :  ਸੁੱਖ ਜੌਹਲ ਨੇ ਧੂਮਧਾਮ ਨਾਲ ਮਨਾਇਆ ਆਪਣੀ ਭੈਣ ਅਤੇ ਪਤਨੀ ਦਾ ਜਨਮ ਦਿਨ, ਜਨਮ ਦਿਨ ‘ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਪਰ ਇਸੇ ਦੌਰਾਨ ਲਾੜੀ ਦਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਉਹ ਡਿੱਗਦੀ ਹੋਈ ਲਾੜੇ ਨੂੰ ਹੱਥ ਪਾ ਲੈਂਦੀ ਹੈ ਅਤੇ ਦੋਵੇਂ ਜਣੇ ਡਿੱਗ ਜਾਂਦੇ ਹਨ । ਪਰ ਉੱਥੇ ਮੌਜੂਦ ਬਰਾਤੀ ਲਾੜੇ ਨੂੰ ਕਿਸੇ ਤਰ੍ਹਾਂ ਧਰਤੀ ‘ਤੇ ਡਿੱਗਣ ਤੋਂ ਬਚਾ ਲੈਂਦੇ ਹਨ । 

  ਫ਼ਿਲਮੀ ਅੰਦਾਜ਼ ਵਿਆਹਾਂ ‘ਤੇ ਹਾਵੀ 

ਵਿਆਹ ‘ਚ ਜਿੱਥੇ ਪਹਿਲਾਂ ਰੀਤੀ ਰਿਵਾਜ਼ਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ । ਪਰ ਹੁਣ ਲੋਕ ਵਿਆਹ ਵੀ ਫ਼ਿਲਮੀ ਸਟਾਈਲ ‘ਚ ਕਰਨ ਲੱਗ ਪਏ ਹਨ । ਇਹੀ ਨਤੀਜਾ ਹੈ ਕਿ ਇਹੋ ਜਿਹੇ ਦ੍ਰਿਸ਼ ਆਮ ਵੇਖਣ ਨੂੰ ਮਿਲ ਜਾਂਦੇ ਹਨ ।ਜਿਸ ਦੇ ਕਾਰਨ ਲਾੜਾ ਲਾੜੀ ਕਈ ਵਾਰ ਮਜ਼ਾਕ ਦੇ ਪਾਤਰ ਬਣ ਜਾਂਦੇ ਹਨ । ਕਿਉਂਕਿ ਸੋਸ਼ਲ ਮੀਡੀਆ ‘ਤੇ ਅਜਿਹੇ ਵੀਡੀਓ ਮਿੰਟਾਂ ਸਕਿੰਟਾਂ ‘ਚ ਵਾਇਰਲ ਹੋ ਜਾਂਦੇ ਹਨ । 

- PTC PUNJABI


Popular Posts