ਪੰਜਾਬ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਇਆ ਇਹ ਸੰਤ, ਕਿਹਾ ‘ਕਿਰਤ ਕਰੋ,ਵੰਡ ਛਕੋ, ਨਾਮ ਜਪੋ ‘ਤੇ ਚੱਲਦਾ ਹੈ ਪੰਜਾਬ’, ਪੰਜਾਬ ਨਾਲ ਨਹੀਂ ਹੋ ਸਕਦੀ ਕਿਸੇ ਦੀ ਤੁਲਨਾ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਸੋਸ਼ਲ ਮੀਡੀਆ ‘ਤੇ ਛਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕੋਈ ਸੰਤ ਪੰਜਾਬ ‘ਚ ਪੰਜਾਬੀਆਂ ਦੇ ਸੇਵਾ ਭਾਵ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

Written by  Shaminder   |  August 07th 2023 02:21 PM  |  Updated: August 07th 2023 02:21 PM

ਪੰਜਾਬ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਇਆ ਇਹ ਸੰਤ, ਕਿਹਾ ‘ਕਿਰਤ ਕਰੋ,ਵੰਡ ਛਕੋ, ਨਾਮ ਜਪੋ ‘ਤੇ ਚੱਲਦਾ ਹੈ ਪੰਜਾਬ’, ਪੰਜਾਬ ਨਾਲ ਨਹੀਂ ਹੋ ਸਕਦੀ ਕਿਸੇ ਦੀ ਤੁਲਨਾ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਸੋਸ਼ਲ ਮੀਡੀਆ ‘ਤੇ ਛਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕੋਈ ਸੰਤ (Hindu Saint )ਪੰਜਾਬ ‘ਚ ਪੰਜਾਬੀਆਂ ਦੇ ਸੇਵਾ ਭਾਵ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਹ ਸੰਤ ਵੀਡੀਓ ‘ਚ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਪੰਜਾਬ ਦੇ ਲੋਕ ਭੁੱਖਿਆਂ ਨੂੰ ਰੋਟੀ ਖੁਆਉਂਦੇ ਹਨ ।

ਹੋਰ ਪੜ੍ਹੋ : ਅਦਾਕਾਰਾ ਪ੍ਰਮਿੰਦਰ ਗਿੱਲ ਨੇ ਪਤੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪਤੀ ਨੇ ਕਿਹਾ ‘ਮਿੱਠੇ ਪੋਚੇ ਨਾ ਮਾਰ, ਮੈਂ ਨਹੀਂ ਬਨਾਉਣੀ ਕੱਲ੍ਹ ਤੋਂ ਸਬਜ਼ੀ’

ਹੋਰਨਾਂ ਥਾਵਾਂ ‘ਤੇ ਚਲੇ ਜਾਓ ਵੀਹ ਰੁਪਏ ਦੀ ਪਾਣੀ ਦੀ ਬੋਤਲ ਮਿਲਦੀ ਹੈ ਅਤੇ ਦੇਸ਼ ‘ਚ ਲਿਆਉਣਾ ਹੈ ਤਾਂ ਪੰਜਾਬ ਮਾਡਲ ਲਿਆਓ, ਜਿੱਥੋਂ ਦੇ ਲੋਕ ਵੰਡ ਕੇ ਛਕਣਾ, ਨਾਮ ਜਪਣਾ ਅਤੇ ਕਿਰਤ ਕਰਨ ਨੂੰ ਅਹਿਮੀਅਤ ਦਿੰਦੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । 

ਲੋਕਾਂ ਨੇ ਕੀਤੀ ਤਾਰੀਫ 

ਇਸ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਖੂਬ ਕਮੈਂਟਸ ਕੀਤੇ ਹਨ । ਇੱਕ ਸ਼ਖਸ ਨੇ ਲਿਖਿਆ ‘ਮੇਰੇ ਪੰਜਾਬ ‘ਤੇ ਦਸਾਂ ਗੁਰੂਆਂ ਦੀ ਬਹੁਤ ਕਿਰਪਾ, ਪੰਜਾਬ ਗੁਰੂਆਂ ਦੀ ਕਿਰਪਾ ਨਾਲ ਵੱਸਦਾ ਹੈ’।ਇੱਕ ਹੋਰ ਨੇ ਲਿਖਿਆ ‘ਮੈਨੂੰ ਮਾਣ ਪੰਜਾਬੀ ਹੋਣ ਦਾ’। ਜਦੋਂਕਿ ਇੱਕ ਹੋਰ ਯੂਜ਼ਰ ਨੇ ਲਿਖਿਆ ‘ਪਰਾਊਡ ਟੂ ਬੀ ਪੰਜਾਬੀ, ਵਾਹਿਗੁਰੂ ਜੀ ਮਿਹਰ ਕਰਿਓ’। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network