ਯੂਟਿਊਬਰ ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਤੋਂ ਬਾਅਦ ਪਤਨੀ ਪਾਇਲ ਮਲਿਕ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ, ਜਿਸ ਨੇ ਕੁਝ ਦਿਨ ਪਹਿਲਾਂ ਹੀ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ, ਉਸ ਦੀ ਸਿਹਤ ਅਚਾਨਕ ਵਿਗੜ ਗਈ ਹੈ। ਯੂਟਿਊਬਰ ਦੀ ਪਤਨੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਯੂਟਿਊਬਰ ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਤੋਂ ਬਾਅਦ ਪਤਨੀ ਪਾਇਲ ਮਲਿਕ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
Youtuber Payal Malik Hospitalised: ਯੂਟਿਊਬਰ ਅਰਮਾਨ ਮਲਿਕ ਹਾਲ ਹੀ ਵਿੱਚ ਤਿੰਨ ਬੱਚਿਆਂ ਦੇ ਪਿਤਾ ਬਣੇ ਹਨ, ਜਿੱਥੇ ਯੂਟਿਊਬਰ ਦੀ ਦੂਜੀ ਪਤਨੀ ਕ੍ਰਿਤਿਕਾ ਨੇ ਬੇਟੇ ਨੂੰ ਜਨਮ ਦਿੱਤਾ ਤੇ ਉਨ੍ਹਾਂ ਦੀ ਪਹਿਲੀ ਪਤਨੀ ਨੇ ਹਾਲ ਹੀ 'ਚ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਆਪਣੇ ਨਵ ਜਨਮੇ ਨਿੱਕੇ ਬੇਟੇ ਤੋਂ ਬਾਅਦ ਹੁਣ ਪਾਇਲ ਮਲਿਕ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚੱਲਦੇ ਉਸ ਨੂੰ ਹਸਪਤਾਲ 'ਚ ਜ਼ੇਰੇ ਇਲਾਜ਼ ਭਰਤੀ ਕੀਤਾ ਗਿਆ ਹੈ।

ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਹਾਲ ਹੀ ਵਿੱਚ ਜੁੜਵਾਂ ਬੱਚਿਆਂ ਦੀ ਮਾਂ ਬਣੀ ਹੈ। ਉਸ ਨੇ ਇੱਕ ਪੁੱਤਰ ਅਤੇ ਧੀ ਨੂੰ ਜਨਮ ਦਿੱਤਾ। ਡਿਲੀਵਰੀ ਤੋਂ ਬਾਅਦ ਤੋਂ ਹੀ ਪਾਇਲ ਦੀ ਸਿਹਤ ਠੀਕ ਨਹੀਂ ਸੀ। ਉਸ ਦੇ ਬੇਟੇ ਅਯਾਨ ਨੂੰ ਵੀ ਪੀਲੀਆ ਹੋਇਆ ਸੀ। ਹੁਣ ਪਾਇਲ ਦੀ ਤਬੀਅਤ ਖਰਾਬ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਅਰਮਾਨ ਮਲਿਕ ਆਪਣੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਅਪਡੇਟਸ ਡੇਲੀ ਵਲੌਗਸ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਅਰਮਾਨ ਦੇ ਨਵੇਂ ਵਲੌਗ ਵਿੱਚ, ਅਰਮਾਨ ਨੇ ਪ੍ਰਸ਼ੰਸਕਾਂ ਨਾਲ ਇੱਕ ਬੁਰੀ ਖ਼ਬਰ ਸਾਂਝੀ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪਾਇਲ ਦੀ ਸਿਹਤ ਕਾਫੀ ਖਰਾਬ ਹੈ। ਉਹ ਰੋਣ ਲੱਗ ਜਾਂਦੀ ਹੈ। ਅਰਮਾਨ ਤੋਂ ਪੁੱਛਣ 'ਤੇ ਉਹ ਕਹਿੰਦੀ ਹੈ ਕਿ ਉਸ ਦੇ ਪੂਰੇ ਸਰੀਰ 'ਤੇ ਬਹੁਤ ਦਰਦ ਹੈ। ਅਰਮਾਨ ਉਸ ਨੂੰ ਕ੍ਰਿਤਿਕਾ ਮਲਿਕ ਦੇ ਨਾਲ ਹਸਪਤਾਲ ਜਾਣ ਲਈ ਕਹਿੰਦੇ ਹਨ।
ਅਰਮਾਨ ਮਲਿਕ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਪਾਇਲ ਨੂੰ ਘਰ 'ਚ ਡ੍ਰਿਪ ਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਇਸ ਦੌਰਾਨ ਉਸ ਨੂੰ ਖੰਘ ਆਉਂਦੀ ਹੈ ਜਿਸ 'ਚ ਉਸ ਦੇ ਮੂੰਹ ਤੋਂ ਖੂਨ ਨਿਕਲਦਾ ਹੈ ਅਤੇ ਫਿਰ ਪੂਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਹੈ। ਅਰਮਾਨ ਆਪਣੀ ਪਤਨੀ ਨੂੰ ਹੌਂਸਲਾ ਦਿੰਦੇ ਹਨ ਅਤੇ ਉਸ ਨੂੰ ਹਸਪਤਾਲ ਲੈ ਜਾਂਦੇ ਹਨ। ਹਸਪਤਾਲ 'ਚ ਪਤਾ ਲੱਗਾ ਹੈ ਕਿ ਪਾਇਲ ਦਾ ਬਲੱਡ ਪ੍ਰੈਸ਼ਰ ਘੱਟ ਹੈ ਅਤੇ ਉਸ ਦਾ ਸੀਟੀ ਸਕੈਨ ਵੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ: ਨਵੇਂ ਟੀਵੀ ਸ਼ੋਅ 'ਤਿਤਲੀ ' ਦਾ ਫਰਸਟ ਲੁੱਕ ਹੋਇਆ ਜਾਰੀ, ਫੈਨ ਲੈ ਸਕਣਗੇ ਇੱਕ ਟਵੀਸਟਿਡ ਲਵ ਸਟੋਰੀ ਦਾ ਮਜ਼ਾ
ਯੂਟਿਊਬਰ ਦੀ ਪਤਨੀ ਪਾਇਲ ਮਲਿਕ ਦੀਆਂ ਰਿਪੋਰਟਾਂ ਆਉਂਦੀਆਂ ਹਨ, ਤਾਂ ਉਸ ਨੂੰ ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਦੀ ਗੱਲ ਕਹੀ ਜਾਂਦੀ ਹੈ। ਡਾਕਟਰਾਂ ਨੇ ਸਾਵਧਾਨੀ ਦੇ ਤੌਰ 'ਤੇ ਪਾਇਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਅਰਮਾਨ ਮਲਿਕ ਨੇ ਆਪਣੀ ਵੀਡੀਓ 'ਚ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਪਾਇਲ ਦੀ ਸਿਹਤ ਨਾਜ਼ੁਕ ਹੈ ਅਤੇ ਪਾਇਲ ਬਹੁਤ ਡਰੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਪਤਨੀ ਪਾਇਲ ਮਲਿਕ ਦੇ ਜਲਦ ਸਿਹਤਯਾਬ ਹੋਣ ਦੀ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
