ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਮਰਹੂਮ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ

written by Shaminder | February 21, 2022

ਪ੍ਰਿਯੰਕਾ ਚੋਪੜਾ (Priyanka chopra)ਭਾਵੇਂ ਵਿਦੇਸ਼ ‘ਚ ਜਾ ਕੇ ਵੱਸ ਗਈ ਹੈ । ਪਰ ਉਹ ਅਕਸਰ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਸੈਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ । ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਪ੍ਰਿਯੰਕਾ ਆਪਣੇ ਪਿਤਾ ਨੂੰ ਲੈ ਕੇ ਅਕਸਰ ਹੀ ਭਾਵੁਕ ਹੋ ਜਾਂਦੀ ਹੈ । ਅਦਾਕਾਰਾ ਦੇ ਪਿਤਾ ਦਾ ਦਿਹਾਂਤ ਕੁਝ ਸਾਲ ਪਹਿਲਾਂ ਹੋ ਗਿਆ ਸੀ । ਬੀਤੇ ਦਿਨ ਉਸ ਦੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ਸੀ ।

priyanka Chopra image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਅਤੇ ਸਾਜ਼ ਦੇ ਵਿਆਹ ਦਾ ਵੀਡੀਓ ਵਾਇਰਲ, ਆਪਣੇ ਹੀ ਵਿਆਹ ‘ਚ ਗਾਉਂਦੇ ਆਏ ਨਜ਼ਰ

ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਉਹ ਭਾਵੁਕ ਹੋ ਗਈ ।ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਇੰਸਟਾਗ੍ਰਾਮ ‘ਤੇ ਇਕ ਪਿਆਰੀ ਤਸਵੀਰ ਸ਼ੇਅਰ ਕਰਕੇ ਅਸ਼ੋਕ ਚੋਪੜਾ ਨੂੰ ਯਾਦ ਕੀਤਾ।  ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਲਿਖਿਆ, ‘ਇੱਕ ਖੂਬਸੂਰਤ ਯਾਤਰਾ, ਮੁਬਾਰਕ ।’ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪਿਤਾ ਲਈ ਇਕ ਪੋਸਟ ਲਿਖੀ। ਇਸ ‘ਚ ਉਸ ਦੇ ਪਿਤਾ ਮਧੂ ਚੋਪੜਾ ਨੂੰ ਫੁੱਲ ਦਿੰਦੇ ਨਜ਼ਰ ਆ ਰਹੇ ਹਨ।

priyanka chopra,

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਪਿਤਾ ਦੀ 2013 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਪ੍ਰਿਯੰਕਾ ਚੋਪੜਾ ਨੇ ਆਪਣੇ ਪਿਤਾ ਦੀ ਯਾਦ ‘ਚ ਇਕ ਟੈਟੂ ਵੀ ਬਣਵਾਇਆ ਹੈ, ਜਿਸ ‘ਤੇ ‘ਡੈਡੀ ਲਿਟਲ ਗਰਲ’ ਲਿਖਿਆ ਹੋਇਆ ਹੈ। ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਅਦਾਕਾਰਾ ਜਲਦ ਹੀ ਹਾਲੀਵੁੱਡ ਦੇ ਕਈ ਪ੍ਰਾਜੈਕਟਸ ਵੀ ਨਜ਼ਰ ਆਉਣ ਵਾਲੀ ਹੈ । ਉਸ ਨੇ ਵਿਦੇਸ਼ੀ ਮੂਲ ਦੇ ਨਿੱਕ ਜੌਨਸ ਦੇ ਨਾਲ ਵਿਆਹ ਕਰਵਾਇਆ ਹੈ । ਵਿਦੇਸ਼ ‘ਚ ਰਹਿੰਦੇ ਹੋਏ ਪ੍ਰਿਯੰਕਾ ਆਪਣੇ ਰੀਤੀ ਰਿਵਾਜਾਂ ਅਤੇ ਤਿੱਥ ਤਿਉਹਾਰਾਂ ਨੂੰ ਮਨਾਉਣਾ ਨਹੀਂ ਭੁੱਲਦੀ ਅਤੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।
 

You may also like