ਇੱਕ ਜੀਂਸ ਨੇ ਰਾਤੋ ਰਾਤ ਸਲਮਾਨ ਖ਼ਾਨ ਦੀ ਬਦਲ ਦਿੱਤੀ ਸੀ ਕਿਸਮਤ, ਜਾਣੋਂ ਦਿਲਚਸਪ ਕਿੱਸਾ

written by Rupinder Kaler | November 10, 2021

ਸਲਮਾਨ ਖਾਨ (salman khan) ਕੋਲ ਅੱਜ ਭਾਵੇਂ ਹਰ ਜੀਜ਼ ਹੈ, ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਉਹਨਾਂ ਦੇ ਕੋਲ ਪਹਿਨਣ ਲਈ ਢੰਗ ਦੇ ਕੱਪੜੇ ਨਹੀਂ ਸਨ ਤੇ ਨਾ ਹੀ ਪੈਸੇ । ਉਸ ਸਮੇਂ ਸਲਮਾਨ ਖਾਨ ਅਦਾਕਾਰੀ ਦੇ ਖੇਤਰ ਵਿੱਚ ਆਉਣ ਦੀ ਕੋਸ਼ਿਸ ਕਰ ਰਹੇ ਸਨ । ਇਸੇ ਦੌਰਾਨ ਸੁਨੀਲ ਸ਼ੈੱਟੀ ਨੇ ਉਹਨਾਂ ਨੂੰ ਇੱਕ ਜੀਂਸ ਦਿਵਾਈ ਤੇ ਸਲਮਾਨ ਖ਼ਾਨ ਦੀ ਰਾਤੋ ਰਾਤ ਕਿਸਮਤ ਬਦਲ ਗਈ । ਸਲੀਮ ਖ਼ਾਨ ਦੇ ਬੇਟੇ ਸਲਮਾਨ ਨੂੰ ਉਸ ਸਮੇਂ ਅਦਾਕਾਰੀ ਦਾ ਬਹੁਤ ਸ਼ੌਂਕ ਸੀ । ਪਰ ਸਲੀਮ ਸਲਮਾਨ ਖ਼ਾਨ (salman khan) ਤੋਂ ਇਸ ਲਈ ਖਫਾ ਰਹਿੰਦੇ ਸਨ ਕਿਉਂਕਿ ਉਹ ਪੜ੍ਹਾਈ ਵਿੱਚ ਲਾਪਰਵਾਹੀ ਦਿਖਾਉਂਦੇ ਸਨ ਤੇ 12ਵੀਂ ਦੀ ਕਲਾਸ ਤੋਂ ਬਾਅਦ ਸਲਮਾਨ ਨੇ ਸਲੀਮ ਨੂੰ ਫ਼ਿਲਮਾਂ ਵਿੱਚ ਜਾਣ ਦੀ ਇੱਛਾ ਜਤਾਈ ਜਿਸ ਤੋਂ ਸਲੀਮ ਨਰਾਜ਼ ਹੋ ਗਏ । ਦਰਅਸਲ ਸਲੀਮ ਖਾਨ ਲੇਖਕ ਬਣਨ ਤੋਂ ਪਹਿਲਾਂ ਅਦਾਕਾਰ ਬਣਨਾ ਚਾਹੁੰਦੇ ਸਨ ।

Pic Courtesy: Instagram

ਹੋਰ ਪੜ੍ਹੋ :

ਹਿਮਾਂਸ਼ੀ ਖੁਰਾਣਾ ਆਸਿਮ ਰਿਆਜ਼ ਦੇ ਨਾਲ ਲੰਡਨ ‘ਚ ਮਨਾ ਰਹੀ ਛੁੱਟੀਆਂ, ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਸਲੀਮ ਨੂੰ ਪਤਾ ਸੀ ਕਿ ਇਸ ਲਾਈਨ ਵਿੱਚ ਬਹੁਤ ਧੱਕੇ ਹਨ । ਇਸ ਲਈ ਸਲੀਮ ਚਾਹੁੰਦੇ ਸਨ ਕਿ ਸਲਮਾਨ ਅਦਾਕਾਰ ਬਣਨ ਦੀ ਥਾਂ ਤੇ ਨਿਰਦੇਸ਼ਕ ਬਣ ਜਾਵੇ । ਪਰ ਸਲਮਾਨ ਆਪਣੀ ਜਿੱਦ ਤੇ ਅੜੇ ਹੋਏ ਸਨ ਤੇ ਪਿਤਾ ਦੀ ਗੱਲ ਨੂੰ ਟਾਲ ਕੇ ਅਦਾਕਾਰ ਬਣਨ ਲਈ ਸਲਮਾਨ ਸਟ੍ਰਗਲ ਕਰਨ ਲੱਗੇ । ਸਲਮਾਨ ਨੂੰ ਉਹਨਾਂ ਦੇ ਪਿਤਾ ਦੇ ਨਾਂਅ ਦਾ ਕੋਈ ਫਾਇਦਾ ਨਹੀਂ ਸੀ ਹੋਇਆ । ਪਰ ਸਲਮਾਨ ਖਾਨ (salman khan) ਦੇ ਦੋਸਤ ਮਨੀਸ਼ ਬਹਿਲ ਤੇ ਸੁਨੀਲ ਸ਼ੈੱਟੀ ਨੇ ਸਲਮਾਨ ਦਾ ਪੂਰਾ ਸਾਥ ਦਿੱਤਾ । ਸਲਮਾਨ ਆਡੀਸ਼ਨ ਦੇਣ ਲਈ ਹਰ ਸਟੂਡੀਓ ਗਏ ਪਰ ਢੰਗ ਦੇ ਕੱਪੜੇ ਨਾ ਹੋਣ ਕਰਕੇ ਉਹ ਅਡੀਸ਼ਨ ਤੋਂ ਬਾਹਰ ਹੋ ਜਾਂਦੇ ਸਨ । ਇੱਕ ਦਿਨ ਸਲਮਾਨ ਪੈਸੇ ਲੈ ਕੇ ਬਾਂਦਰਾ ਸਥਿਤ ਕੱਪੜਿਆਂ ਦੇ ਇੱਕ ਸਟੋਰ ਵਿੱਚ ਗਏ ।

Pic Courtesy: Instagram

ਇਹ ਸਟੋਰ ਸੁਨੀਲ ਸ਼ੈੱਟੀ ਦਾ ਸੀ ।ਸਟੋਰ ਵਿੱਚ ਸਲਮਾਨ ਨੂੰ ਇੱਕ ਜੀਂਸ ਬਹੁਤ ਪਸੰਦ ਆਈ ਸੀ ਪਰ ਉਹ ਬਹੁਤ ਮਹਿੰਗੀ ਸੀ । ਇਸ ਨੂੰ ਖਰੀਦਣ ਲਈ ਸਲਮਾਨ ਕੋਲ ਪੈਸੇ ਨਹੀਂ ਸਨ । ਜਦੋਂ ਸਲਮਾਨ ਨਿਰਾਸ਼ ਹੋ ਕੇ ਸਟੋਰ ਵਿੱਚੋਂ ਬਾਹਰ ਆਉਣ ਲੱਗੇ ਤਾਂ ਸੁਨੀਲ ਸ਼ੈੱਟੀ ਨੇ ਉਹ ਜੀਂਸ ਸਲਮਾਨ ਨੂੰ ਤੋਹਫੇ ਵਿੱਚ ਦੇ ਦਿੱਤੀ । ਇਸ ਜੀਂਸ ਨੂੰ ਪਹਿਣ ਕੇ ਸਲਮਾਨ ਨੇ ਫ਼ਿਲਮ ‘ਬੀਵੀ ਹੋ ਤੋ ਐਸੀ’ ਦਾ ਅਡੀਸ਼ਨ ਦਿੱਤਾ । ਜਿਸ ਵਿੱਚ ਉਹ ਸਲੈੱਕਟ ਹੋ ਗਏ । ਇਹ ਫ਼ਿਲਮ ਹਿੱਟ ਰਹੀ ਤੇ ਸਲਮਾਨ ਦੀ ਕਿਸਮਤ ਵੀ ਬਦਲ ਗਈ । ਇਸ ਜੀਂਸ ਨੂੰ ਸਲਮਾਨ ਨੇ ਅੱਜ ਵੀ ਅਲਮਾਰੀ ਵਿੱਚ ਸੰਭਾਲ ਕੇ ਰੱਖਿਆ ਹੈ ।

You may also like