Advertisment

ਅਦਾਕਾਰ ਪੁਖਰਾਜ ਭੱਲਾ ਨੇ ਆਪਣੀ ਲਾੜੀ ਨਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ ਵੀਡੀਓ ਵਾਇਰਲ

author-image
By Rupinder Kaler
New Update
ਅਦਾਕਾਰ ਪੁਖਰਾਜ ਭੱਲਾ ਨੇ ਆਪਣੀ ਲਾੜੀ ਨਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ ਵੀਡੀਓ ਵਾਇਰਲ
Advertisment
ਜਸਵਿੰਦਰ ਭੱਲਾ  ਦੇ ਬੇਟੇ ਪੁਖਰਾਜ ਭੱਲਾ (Pukhraj Bhalla) ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਰ ਰਹੀਆਂ ਹਨ ।ਇਹ ਵੀਡੀਓ ਤੇ ਤਸਵੀਰਾਂ ਉਹਨਾਂ (Pukhraj Bhalla) ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ । ਇਸ ਸਭ ਦੇ ਚੱਲਦੇ ਨਵ-ਵਿਆਹੀ ਜੋੜੀ ਦੀ ਬਹੁਤ ਹੀ ਪਿਆਰੀ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਪੁਖਰਾਜ ਉਹਨਾਂ ਦੀ ਲਾੜੀ ਦੀਸ਼ੂ ਸਿੱਧੂ ਤੇ ਜਸਵਿੰਦਰ ਭੱਲਾ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ । Pukhraj Bhalla Pic Courtesy: Instagram ਹੋਰ ਪੜ੍ਹੋ :
Advertisment
ਨੀਰੂ ਬਾਜਵਾ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਕੀਤਾ ਏਨਾ ਸੰਘਰਸ਼, ਪੋਸਟ ਕੀਤੀ ਸਾਂਝੀ Pukhraj Bhalla Pic Courtesy: Instagram ਵੀਡੀਓ ਵਿੱਚ ਨਵ ਵਿਆਹੀ ਜੋੜੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਤੇ ਲੋਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ ਤੇ ਪੁਖਰਾਜ ਭੱਲਾ (Pukhraj Bhalla) ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੀਆਂ ਵਧਾਈਆਂ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਖਰਾਜ ਭੱਲਾ ਦੀ ਲਾਈਫ ਪਾਟਨਰ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ ਜਦੋਂ ਕਿ ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ । ਦੀਸ਼ੂ ਕਿਸ ਪ੍ਰੋਫੈਸ਼ਨ ਨਾਲ ਜੁੜੀ ਹੋਈ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ ।16 ਨਵੰਬਰ ਨੂੰ ਇਸ ਜੋੜੀ ਨੇ ਮੰਗਣੀ ਕਰਵਾਈ ਸੀ । ਇਸ ਪ੍ਰੋਗਰਾਮ ਵਿੱਚ ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਨਾਲ ਮੰਗਣੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਸਨ । ਹੁਣ ਇਹ ਜੋੜੀ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment