Advertisment

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਸਤੀਸ਼ ਕੌਲ ਦਾ ਹੋਇਆ ਦਿਹਾਂਤ

author-image
By Rupinder Kaler
New Update
ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਸਤੀਸ਼ ਕੌਲ ਦਾ ਹੋਇਆ ਦਿਹਾਂਤ
Advertisment
ਪੰਜਾਬੀ ਫ਼ਿਲਮਾਂ ਦੇ ਅਮਿਤਾਭ ਬਚਨ ਯਾਨੀ ਸਤੀਸ਼ ਕੌਲ ਦਾ ਦੇਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਿਕ ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ। ਉਹਨਾਂ ਦਾ ਇਲਾਜ਼ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ । ਉਹ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਦਰੇਸੀ ਦੇ ਇਕ ਹਸਪਤਾਲ 'ਚ ਦਾਖਲ ਸਨ। Satish Kaul Image Source: Instagram ਹੋਰ ਪੜ੍ਹੋ :
Advertisment
ਜਸਵਿੰਦਰ ਭੱਲਾ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ Satish Kaul Image Source: Instagram ਉਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਸਾਲ 2019 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਚੈੱਕ ਦੇ ਕੇ ਮਦਦ ਕੀਤੀ ਗਈ ਸੀ। ਸਤੀਸ਼ ਕੌਲ ਨੇ 300 ਤੋਂ ਵੀ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਸਤੀਸ਼ ਕੌਲ ਨੇ ਅਦਾਕਾਰੀ ਵਿੱਚ ਨਾਮਣਾ ਖੱਟਣ ਤੋਂ ਬਾਅਦ ਐਕਟਿੰਗ ਸਕੂਲ ਖੋਲਿਆ ਸੀ । publive-image ਇਹ ਪ੍ਰੋਜੈਕਟ ਸਫ਼ਲ ਨਹੀਂ ਸੀ ਹੋਇਆ, ਜਿਸ ਕਰਕੇ ਉਹਨਾਂ ਦੇ ਆਰਥਿਕ ਹਾਲਾਤ ਕਾਫੀ ਖਰਾਬ ਹੋ ਗਏ ਸਨ । ਇਸ ਸਭ ਦੇ ਚਲਦੇ ਉਨ੍ਹਾਂ ਦੀ ਇਕ ਹੱਡੀ ਵੀ ਫ੍ਰੈਕਚਰ ਹੋ ਗਈ ਸੀ। ਢਾਈ ਸਾਲ ਤਕ ਉਹ ਬੈੱਡ 'ਤੇ ਰਹੇ। ਇਸ ਤੋਂ ਬਾਅਦ ਉਹ ਇਕ ਬਿਰਧ ਆਸ਼ਰਮ 'ਚ 2 ਸਾਲ ਤੱਕ ਰਹੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment