ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨੂੰ ਲੈ ਕੇ ਉਸ ਦੇ ਬੁਆਏ ਫਰੈਂਡ ਨੇ ਕੀਤਾ ਵੱਡਾ ਖੁਲਾਸਾ

written by Rupinder Kaler | June 21, 2021

ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨੂੰ ਕਈ ਸਾਲ ਬੀਤ ਗਏ ਹਨ, ਪਰ ਉਹਨਾਂ ਦੀ ਮੌਤ ਤੇ ਵਿਵਾਦ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੇ ਹਨ । ਕੁਝ ਦਿਨ ਪਹਿਲਾਂ ਵਿਕਾਸ ਗੁਪਤਾ ਵੱਲੋਂ ਕੀਤੇ ਸਨਸਨੀਖੇਜ਼ ਖੁਲਾਸੇ 'ਤੇ ਰੌਲਾ ਪੈਣਾ ਅਜੇ ਬੰਦ ਨਹੀਂ ਹੋਇਆ ਸੀ ਕਿ ਹੁਣ ਅਦਾਕਾਰਾ ਦੇ ਬੁਆਏਫਰੈਂਡ ਨੇ ਕਿਹਾ ਹੈ ਕਿ ਪ੍ਰਤਿਊਸ਼ਾ ਦਾ ਕਾਤਲ ਕੌਣ ਹੈ।

ਹੋਰ ਪੜ੍ਹੋ :

ਰਣਜੀਤ ਬਾਵਾ ਨੇ ਆਪਣੇ ਯੂਨੀਵਰਸਿਟੀ ਸਮੇਂ ਦਾ ਵੀਡੀਓ ਕੀਤਾ ਸਾਂਝਾ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਤਿਊਸ਼ਾ ਦੇ ਬੁਆਏਫਰੈਂਡ ਰਾਹੁਲ ਰਾਜ 'ਤੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ, ਜਿਸ ਦਾ ਉਸ ਤੇ ਕੇਸ ਵੀ ਚੱਲ ਰਿਹਾ ਹੈ। ਸਪਾਟਬੁਆਏ ਦੀ ਰਿਪੋਰਟ ਮੁਤਾਬਿਕ ਰਾਹੁਲ ਰਾਜ ਨੇ ਕਿਹਾ, 'ਕੋਵਿਡ ਕਾਰਨ ਇਹ ਕੇਸ ਕਾਫੀ ਲੰਬਾ ਚਲਾ ਗਿਆ ਹੈ। ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਅਦਾਲਤ ਮੈਨੂੰ ਕਲੀਨ ਚਿੱਟ ਦੇਵੇਗੀ। ਮੈਂ ਅਪਰਾਧੀ ਨਹੀਂ ਹਾਂ।

ਮੈਂ ਪ੍ਰਤਿਊਸ਼ਾ ਨੂੰ ਨਹੀਂ ਮਾਰਿਆ ਬਲਕਿ ਉਸ ਦੇ ਮਾਤਾ-ਪਿਤਾ ਦੇ ਲਾਲਚ ਨੇ ਮਾਰਿਆ ਹੈ। ਉਹ ਉਨ੍ਹਾਂ ਦੀਆਂ ਨਾ ਖ਼ਤਮ ਹੋਣ ਵਾਲੀਆਂ ਮੰਗਾਂ ਪੂਰੀਆਂ ਨਹੀਂ ਕਰ ਪਾ ਰਹੀ ਸੀ। ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨਾ ਕਿ ਜਾਨ ਲੈਣ ਦੀ।'

0 Comments
0

You may also like