ਅਦਾਕਾਰਾ ਸ਼ਰਧਾ ਆਰੀਆ ਨੇ ਆਪਣੀ ਸਹੇਲੀਆਂ ਦੇ ਨਾਲ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਬਰਥਡੇਅ, ਕਰੀਨਾ ਕਪੂਰ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

written by Lajwinder kaur | August 18, 2021

ਟੀਵੀ ਜਗਤ ਦੀ ਖ਼ੂਬਸੂਰਤ ਅਭਿਨੇਤਰੀ ਸ਼ਰਧਾ ਆਰੀਆ (Shraddha Arya) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਮੰਗਲਵਾਰ ਯਾਨੀਕਿ 17 ਅਗਸਤ ਨੂੰ ਉਨ੍ਹਾਂ ਦਾ ਬਰਥਡੇਅ (Happy Birthday) ਸੀ। ਇਸ ਖ਼ਾਸ ਬਰਥਡੇਅ ਨੂੰ ਉਨ੍ਹਾਂ ਨੇ ਆਪਣੀ ਖ਼ਾਸ ਸਹੇਲੀਆਂ ਦੇ ਨਾਲ ਸੈਲੀਬ੍ਰੇਟ ਕੀਤਾ। ਜਿਸ ਦੀ ਪਿਆਰੀ ਜਿਹੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ਅਕਾਉਂਟ ਉੱਤੇ  ਪੋਸਟ ਕੀਤੀ ਹੈ।

shraddha-arya image source-instagram

ਹੋਰ ਪੜ੍ਹੋ : ਵਿਦੇਸ਼ ‘ਚ ਰਹਿੰਦੇ ਮੋਗਾ ਦੇ ਮੁੰਡੇ ਨੇ ਇਸ ਅੰਦਾਜ਼ ਨਾਲ ਜਿੱਤਿਆ ਹਰ ਇੱਕ ਦਾ ਦਿਲ,ਵੀਡੀਓ ਛਾਈ ਸੋਸ਼ਲ ਮੀਡੀਆ ਉੱਤੇ, ਗਾਇਕ ਪਰਮੀਸ਼ ਵਰਮਾ ਨੇ ਵੀ ਸਾਂਝਾ ਕੀਤਾ ਇਹ ਵੀਡੀਓ

ਹੋਰ ਪੜ੍ਹੋ :  ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’ ਦੇ ਨਾਲ ਕਰ ਰਹੇ ਨੇ ਹਰ ਇੱਕ ਨੂੰ ਭਾਵੁਕ, ਦੋਨਾਂ ਪਾਸਿਆਂ ਦੇ ਪੰਜਾਬ ਦਾ ਦੁੱਖ ਦਿਖਾਉਣ ਦੀ ਕੀਤੀ ਕੋਸ਼ਿਸ਼

inside image of shardha aarya-min image source-instagram

ਇਸ ਵੀਡੀਓ 'ਚ ਉਹ ਆਪਣੇ ਸਹੇਲੀਆਂ ਦੇ ਨਾਲ  ਕਰੀਨਾ ਕਪੂਰ ਦੀ ਫ਼ਿਲਮ ਯਾਦੇਂ ਦੇ ਗੀਤ 'Eli Re Eli' ਉੱਤੇ ਜੰਮ ਕੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਡਾਂਸ ਕਰਦੇ ਹੋਏ ਹੀ ਸ਼ਰਧਾ ਆਰੀਆ ਆਪਣਾ ਕੇਕ ਕੱਟਦੇ ਹੋਈ ਨਜ਼ਰ ਆ ਰਹੀ ਹੈ। ਸ਼ਰਧਾ ਜੋ ਕਿ ਬਲੈਕ ਰੰਗ ਦੀ ਸਟਾਈਲਿਸ਼ ਆਉਟ ਫਿੱਟ 'ਚ ਕਿਊਟ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-  ‘ ਕਿਉਂਕਿ ਜ਼ਿੰਦਗੀ ਰੋਮਾਂਟਿਕ-ਕਾਮੇਡੀ- ਡਰਾਮਾ ਮਿਊਜ਼ਿਕਲ! Happy Birthday To Me! :)' । ਇਸ ਇੰਸਟਾ ਰੀਲ ਉੱਤੇ ਲੱਖਾਂ ਦੀ ਗਿਣਤੀ 'ਚ ਲਾਇਕਸ ਤੇ ਸ਼ਰਧਾ ਆਰੀਆ ਨੂੰ ਜਨਮਦਿਨ ਦੀਆਂ ਮੁਬਾਰਕਾਂ ਆ ਰਹੀਆਂ ਨੇ।

 

View this post on Instagram

 

A post shared by Shraddha Arya (@sarya12)

ਜੇ ਗੱਲ ਕਰੀਏ ਸ਼ਰਧਾ ਆਰੀਆ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਉਹ ਪੰਜਾਬੀ ਮਨੋਰੰਜਨ ਜਗਤ 'ਚ ਵੀ ਕੰਮ ਕਰ ਚੁੱਕੀ ਹੈ। ਉਹ ਸ਼ੈਲ ਓਸਵਾਲ ਦੇ ਸੁਪਰ ਹਿੱਟ ਗੀਤ ‘ਸੋਹਣੀਏ ਹੀਰੀਏ’ 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬੱਬੂ ਮਾਨ ਦੇ ਪੰਜਾਬੀ ਫ਼ਿਲਮ ‘ਬਣਜਾਰਾ : ਦਾ ਟਰੱਕ ਡਰਾਈਵਰ' ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ  ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

0 Comments
0

You may also like