ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ
ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ
ਬਾਲੀਵੁੱਡ ਦੇ ਹੋਰ ਸਿਤਾਰਿਆਂ ਵਾਂਗ ਅਕਸ਼ੇ ਕੁਮਾਰ ਵੀ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ । ਉਹਨਾਂ ਨੇ ਆਪਣੇ ਕਰੋਨਾ ਪਾਜਟਿਵ ਹੋਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ । ਕੁਝ ਲੋਕਾਂ ਨੇ ਅਕਸ਼ੇ ਕੁਮਾਰ ਪ੍ਰਤੀ ਆਪਣੀ ਹਮਦਰਦੀ ਜਤਾਈ ਹੈ ਜਦੋਂ ਕਿ ਕੁਝ ਲੋਕ ਉਸ ਨੂੰ ਟਰੋਲ ਕਰ ਰਹੇ ਹਨ ।

ਹੋਰ ਪੜ੍ਹੋ :
ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਦਰਅਸਲ ਅਕਸ਼ੇ ਕੁਮਾਰ ਨੇ ਚਵਨਪ੍ਰਾਸ਼ ਦੀ ਇੱਕ ਐਡ ਕਰਦੇ ਹੋਏ ਕਿਹਾ ਸੀ ਕਿ ਹਰ ਰੋਜ ਚਵਨਪ੍ਰਾਸ਼ ਖਾਣ ਵਾਲਿਆਂ ਨੂੰ ਕਰੋਨਾ ਨਹੀਂ ਹੁੰਦਾ । ਅਜਿਹੇ ਹਲਾਤਾਂ ਵਿੱਚ ਲੋਕ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਨ ਲੱਗੇ ਹਨ । ਲੋਕ ਉਹਨਾਂ ਨੂੰ ਕਹਿ ਰਹੇ ਹਨ ਕਿ ਲੱਗਦਾ ਹੈ ਅਕਸ਼ੇ ਕੁਮਾਰ ਖੁਦ ਚਵਨਪ੍ਰਾਸ਼ ਖਾਣਾ ਭੁੱਲ ਗਏ ਹਨ ।

ਕੁਝ ਲੋਕ ਕਹਿ ਰਹੇ ਹਨ ਕਿ ਫ਼ਿਲਮੀ ਸਿਤਾਰੇ ਸਿਰਫ ਪ੍ਰ੍ਰੋਡਕਟ ਦੇ ਪ੍ਰਚਾਰ ਲਈ ਹੀ ਪੈਸੇ ਲੈਂਦੇ ਹਨ, ਪਰ ਉਹਨਾਂ ਦੀ ਵਰਤੋਂ ਨਹੀ ਕਰਦੇ । ਜੇਕਰ ਇਸ ਤਰ੍ਹਾਂ ਕਰਦੇ ਹਨ ਤਾਂ ਇਹ ਉਹਨਾਂ ਦੇ ਪ੍ਰਸ਼ੰਸਕਾਂ ਨਾਲ ਵੱਡਾ ਧੋਖਾ ਹੈ । ਬਲਕਿ ਉਹ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਵੀ ਖੇਡ ਰਹੇ ਹਨ ।

ਇਸ ਆਰਟੀਕਲ ਦਾ ਮਕਸਦ ਅਕਸ਼ੇ ਕੁਮਾਰ ਦੀ ਬਿਮਾਰੀ ਦਾ ਮਜ਼ਾਕ ਬਨਾਉਣਾ ਨਹੀਂ । ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਜਦੋਂ ਕਿਸੇ ਫ਼ਿਲਮੀ ਸਿਤਾਰੇ ਦੇ ਕਿਸੇ ਪ੍ਰੋਡਕਟ ਨੂੰ ਲੈ ਕੇ ਕੀਤੇ ਦਾਅਵੇ ਗਲਤ ਸਾਬਿਤ ਹੋਏ ਹਨ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
