Alia-Ranbir Wedding : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀ ਤਰੀਕ ਹੋਈ ਕੰਨਫਰਮ; 14 ਅਪ੍ਰੈਲ ਨੂੰ ਲੈਣਗੇ ਫੇਰੇ
Alia-Ranbir Wedding : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀ ਤਰੀਕ ਹੋਈ ਕੰਨਫਰਮ; 14 ਅਪ੍ਰੈਲ ਨੂੰ ਲੈਣਗੇ ਫੇਰੇ
ਆਲਿਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਦੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ। ਕਪੂਰ ਅਤੇ ਭੱਟ ਪਰਿਵਾਰ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਹ ਵਿਆਹ ਕਾਹਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸੇ ਲਈ ਵਿਆਹ ਦੀ ਤਰੀਕ ਵਾਰ-ਵਾਰ ਬਦਲੀ ਜਾ ਰਹੀ ਹੈ, ਜਿਸ ਦੇ ਚੱਲਦੇ ਫੈਨਜ਼ ਇਸ ਜੋੜੀ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਕੰਨਫਯੂਜ਼ ਹੋ ਰਹੇ ਹਨ।
Image Source: Twitter
ਪਿਛਲੇ ਕੁਝ ਦਿਨਾਂ ਤੋਂ ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਵੱਖ-ਵੱਖ ਤਰੀਕਾਂ ਦੱਸੀਆਂ ਜਾ ਰਹੀਆਂ ਸਨ ਪਰ ਹੁਣ ਆਲਿਆ ਭੱਟ ਦੇ ਚਾਚਾ ਨੇ ਵਿਆਹ ਦੀ ਸਹੀ ਤਰੀਕ ਦਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਇਹ ਜੋੜਾ ਇਸ ਮਹੀਨੇ ਯਾਨੀ ਅਪ੍ਰੈਲ 'ਚ ਸੱਤ ਫੇਰੇ ਲਵੇਗਾ।
Image Source: Twitter
ਆਲਿਆ ਭੱਟ ਦੇ ਚਾਚਾ ਨੇ ਵਿਆਹ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਆਲਿਆ ਭੱਟ ਦੇ ਚਾਚਾ ਰੌਬਿਨ ਭੱਟ ਨੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਲਿਆ ਅਤੇ ਰਣਬੀਰ ਦੇ ਵਿਆਹ ਦੇ ਫੰਕਸ਼ਨ 4 ਦਿਨ ਤੱਕ ਚੱਲਣਗੇ। ਦੋਵੇਂ 14 ਅਪ੍ਰੈਲ ਨੂੰ ਸੱਤ ਫੇਰੇ ਲੈਣਗੇ ਅਤੇ 13 ਅਪ੍ਰੈਲ ਨੂੰ ਮਹਿੰਦੀ ਦੀ ਰਸਮ ਹੋਵੇਗੀ। ਰੌਬਿਨ ਭੱਟ (Robin Bhatt) ਨੇ ਵੀ ਪੁਸ਼ਟੀ ਕੀਤੀ ਕਿ ਵਿਆਹ ਰਣਬੀਰ ਦੇ ਘਰ 'ਵਾਸਤੂ' 'ਚ ਹੋਵੇਗਾ। ਰੌਬਿਨ ਨੇ ਦੱਸਿਆ ਕਿ ਅੱਜ ਇਸ ਜੋੜੇ ਦੀ ਵਿਆਹ ਤੋਂ ਪਹਿਲਾਂ ਗਣੇਸ਼ ਪੂਜਾ ਅਤੇ ਸ਼ਾਮ ਨੂੰ ਮਹਿੰਦੀ ਦੀ ਰਸਮ ਪੂਰੀ ਕੀਤੀ ਜਾਵੇਗੀ।

ਹੋਰ ਪੜ੍ਹੋ : Ranbir-Alia Wedding : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਅੱਜ ਹੋਵੇਗੀ 'ਮਹਿੰਦੀ ਸੈਰੇਮਨੀ'
Image Source: Twitter
ਖਬਰਾਂ ਮੁਤਾਬਕ ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ 'ਚ ਕਈ ਸਿਤਾਰੇ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ 'ਚ ਕਰਨ ਜੌਹਰ, ਸ਼ਾਹਰੁਖ ਖਾਨ, ਸੰਜੇ ਲੀਲਾ ਭੰਸਾਲੀ, ਅਕਾਂਕਸ਼ਾ ਰੰਜਨ, ਅਨੁਸ਼ਕਾ ਰੰਜਨ, ਰੋਹਿਤ ਧਵਨ, ਵਰੁਣ ਧਵਨ, ਜ਼ੋਇਆ ਅਖਤਰ ਸਮੇਤ ਕਈ ਸੈਲੇਬਸ ਸ਼ਾਮਲ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਰਣਬੀਰ ਅਤੇ ਆਲਿਆ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਤੋਂ ਬਾਅਦ ਹਨੀਮੂਨ ਲਈ ਦੱਖਣੀ ਅਫਰੀਕਾ ਜਾਣਗੇ।
Ranbir Kapoor-Alia Bhatt wedding: Rahul Bhatt REVEALS the exact marriage date – Read Deets
#AliaBhatt #EntertainmentNews #RahulBhatt #RanbirAliaWedding #RanbirKapoor
— Bollywood Life (@bollywood_life) April 13, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
