Advertisment

ਰੇਖਾ ਲਈ ਪਤਨੀ ਤੇ ਬੱਚਿਆਂ ਨੂੰ ਛੱਡਣ ਜਾ ਰਹੇ ਸਨ ਅਮਿਤਾਬ ਬੱਚਨ, ਪਰ ਇਸ ਘਟਨਾ ਨੇ ਬਦਲ ਦਿੱਤਾ ਸਭ ਕੁਝ

author-image
By Rupinder Kaler
New Update
ਰੇਖਾ ਲਈ ਪਤਨੀ ਤੇ ਬੱਚਿਆਂ ਨੂੰ ਛੱਡਣ ਜਾ ਰਹੇ ਸਨ ਅਮਿਤਾਬ ਬੱਚਨ, ਪਰ ਇਸ ਘਟਨਾ ਨੇ ਬਦਲ ਦਿੱਤਾ ਸਭ ਕੁਝ
Advertisment
ਇੱਕ ਸਮਾਂ ਸੀ ਜਦੋਂ ਅਮਿਤਾਬ ਬੱਚਨ ਤੇ ਰੇਖਾ ਦੇ ਇਸ਼ਕ ਦੇ ਚਰਚੇ ਹਰ ਪਾਸੇ ਹੁੰਦੇ ਸਨ । ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਮਿਤਾਬ ਰੇਖਾ ਦੇ ਪਿਆਰ ਵਿੱਚ ਇਸ ਕਦਰ ਪਾਗਲ ਸਨ ਕਿ ਉਹ ਰੇਖਾ ਲਈ
Advertisment
ਜਯਾ ਬੱਚਨ ਤੇ ਦੋ ਬੱਚਿਆਂ ਨੂੰ ਛੱਡਣ ਲਈ ਵੀ ਤਿਆਰ ਸਨ । ਪਰ ਜਯਾ ਬੱਚਨ ਦੀ ਸਮਝਦਾਰੀ ਕਰਕੇ ਅਮਿਤਾਭ ਅਜਿਹਾ ਕੁਝ ਵੀ ਨਹੀਂ ਕਰ ਸਕੇ । amitabh-bachchan ਹੋਰ ਪੜ੍ਹੋ :
Advertisment
ਪਰ ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਰੇਖਾ ਕਰਕੇ ਇਸ ਜੋੜੇ ਦੀ ਜ਼ਿੰਦਗੀ ਨਰਕ ਬਣ ਗਈ ਸੀ । ਰੇਖਾ ਅਕਸਰ ਅਮਿਤਾਬ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹੀ ਉੱਥੇ ਅਮਿਤਾਬ ਇਸ ਨੂੰ ਲੈ ਕੇ ਹਮੇਸ਼ਾ ਚੁੱਪ ਰਹੇ, ਪਰ ਰੇਖਾ ਲਈ ਉਹਨਾਂ ਦਾ ਪਿਆਰ ਘੱਟ ਨਹੀਂ ਸੀ ।ਅਮਿਤਾਬ ਨੇ ਰੇਖਾ ਨੂੰ ਲੈ ਕੇ ਆਪਣੇ ਅਫੇਅਰ ਨੂੰ ਲੈ ਕੇ ਨਾਂਹ ਕੀਤੀ ਪਰ ਏਨਾਂ ਜ਼ਰੂਰ ਸੀ ਕਿ ਰੇਖਾ ਤੇ ਅਮਿਤਾਬ ਵਿੱਚ ਜ਼ਰੂਰ ਕੁਝ ਸੀ । ਦੋਹਾਂ ਦੀ ਮੁਲਾਕਾਤ ‘ਦੋ ਅਨਜਾਨੇ’ ਫ਼ਿਲਮ ਦੇ ਸੈੱਟ ਤੇ ਹੋਈ ਸੀ । amitabh-bachchan ਇਸ ਤੋਂ ਬਾਅਦ ਇਸ ਜੋੜੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ । ਇਸ ਦੇ ਨਾਲ ਹੀ ਇਸ ਜੋੜੀ ਦੇ ਇਸ਼ਕ ਦੇ ਚਰਚੇ ਹਰ ਥਾਂ ਤੇ ਹੋਣ ਲੱਗੇ । ਜਿਸ ਦੀ ਭਣਕ ਜਯਾ ਦੇ ਕੰਨਾਂ ਤੱਕ ਪਹੁੰਚੀ । ਇਸ ਤੋਂ ਬਾਅਦ ਜਯਾ ਨੇ ਰੇਖਾ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ, ਜਿਸ ਤੋਂ ਬਾਅਦ ਸਭ ਕੁਝ ਬਦਲ ਗਿਆ । ਖ਼ਬਰਾਂ ਦੀ ਮੰਨੀਏ ਤਾਂ ਉਸ ਸਮੇਂ ਅਮਿਤਾਬ ਸ਼ੂਟਿੰਗ ਲਈ ਮੁੰਬਈ ਤੋਂ ਬਾਹਰ ਗਏ ਹੋਏ ਸਨ, ਇਸ ਦੌਰਾਨ ਜਯਾ ਨੇ ਰੇਖਾ ਨੂੰ ਡਿਨਰ ਤੇ ਬੁਲਾਇਆ । amitabh-bachchan ਜਾਂਦੇ ਸਮੇਂ ਰੇਖਾ ਨੂੰ ਜਯਾ ਨੇ ਕਿਹਾ ‘ਭਾਵੇਂ ਕੁਝ ਵੀ ਹੋ ਜਾਵੇ ਪਰ ਮੈਂ ਅਮਿਤ ਨੂੰ ਨਹੀਂ ਛੱਡਾਂਗੀ’ । ਅਮਿਤਾਬ ਨੂੰ ਇਸ ਬਾਰੇ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਰੇਖਾ ਤੋਂ ਦੂਰੀ ਬਣਾ ਲਈ । ਇਸ ਜੋੜੀ ਦੀ ਆਖਰੀ ਫ਼ਿਲਮ ਸਿਲਸਿਲਾ ਸੀ । ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਫੀ ਟੈਨਸ਼ਨ ਦਾ ਮਾਹੌਲ ਰਿਹਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment