ਮਾਣਕਾਂ ਦੇ ਮੁੰਡੇ ਜੱਸ ਮਾਣਕ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ , ਦੇਖਕੇ ਹੋ ਜਾਓਗੇ ਹੈਰਾਨ

By  Aaseen Khan November 23rd 2018 05:11 AM

ਦੇਖੋ 14 ਸਾਲਾਂ ਦੇ ਜੱਸ ਮਾਣਕ ਦੀ ਵੀਡੀਓ , ਦੇਖਕੇ ਹੋ ਜਾਓਗੇ ਹੈਰਾਨ  ,ਛੋਟੀ ਉਮਰੇ ਵੱਡੀ ਸ਼ੋਹਰਤ ਖੱਟਣ ਵਾਲੇ ਜੱਸ ਮਾਣਕ ਜਿੰਨ੍ਹਾਂ ਨੇ ਆਪਣੇ 'ਪਰਾਡਾ' ਗਾਣੇ ਗਾਣੇ ਨਾਲ ਤਹਿਲਕਾ ਮਚਾ ਦਿੱਤਾ ਸੀ। ਅੱਜ ਕੱਲ ਉਹਨਾਂ ਦਾ ਬਾੱਸ ਗਾਣਾ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੱਸ ਮਾਣਕ ਪੰਜਾਬੀਆਂ ਦੇ ਦਿਲਾਂ ਤੇ ਆਪਣੇ ਥੋੜੇ ਗਾਣਿਆਂ ਨਾਲ ਹੀ ਛਾਏ ਹੋਏ ਹਨ। ਪਰ ਉਹਨਾਂ ਦਾ ਹੁਣ ਇੱਕ ਬਚਨਪਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਕਰਕੇ ਜੱਸ ਮਾਣਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

https://www.instagram.com/p/Bqepe9oHAjV/?utm_source=ig_share_sheet&igshid=euo8nkgwc0wf

ਜੀ ਹਾਂ ਇਸ ਵੀਡੀਓ ਨੂੰ ਜੱਸ ਮਾਣਕ ਨੇ ਖੁਦ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜੱਸ ਮਾਣਕ ਸਿਰਫ 14 ਸਾਲਾਂ ਦੇ ਹਨ ਤੇ ਉਹ ਕੰਵਰ ਗਰੇਵਾਲ ਦਾ ਗਾਣਾ 'ਮਸਤ ਬਣਾ ਦੇਣਗੇ ਬੀਬਾ' ਆਪਣੇ ਕਿਊਟ ਜੇ ਅੰਦਾਜ਼ 'ਚ ਗਾ ਰਹੇ ਹਨ। ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਹੁਨਰਮੰਦ 'ਤੇ ਸੁਰੀਲੇ ਗਾਇਕ ਨੇ ਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੇ ਤਾਂ ਇਹ ਸਾਬਿਤ ਹੀ ਹੋ ਜਾਂਦਾ ਹੈ ਕਿ ਗਾਉਣ ਦਾ ਕੀੜਾ ਤਾਂ ਬਚਪਨ ਵਿੱਚ ਹੀ ਲੱਗ ਗਿਆ ਸੀ।

 ਦੇਖਕੇ ਹੋ ਜਾਓਗੇ ਹੈਰਾਨ ਹੋਰ ਪੜ੍ਹੋ :ਜੱਸ ਮਾਣਕ ਦੇ ‘ਜੱਟਾ ਵੇ ਜੱਟਾ’ ਦੀ ਆਡੀਓ ਆਈ ਸਾਹਮਣੇ

ਇਸ ਤੋਂ ਪਹਿਲਾਂ ਵੀ ਜੱਸ ਮਾਣਕ ਵੱਲੋਂ ਗਾਏ 'ਤੇ ਲਿਖੇ ਗਏ ਗਏ ਸਾਰੇ ਗਾਣਿਆਂ ਨੂੰ ਪੰਜਾਬੀਆਂ ਨੇ ਮਕਬੂਲ ਕੀਤਾ ਹੈ। ਜੱਸ ਮਾਣਕ ਨੇ ਇਹ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ ਕਿ 'ਜਦੋਂ ਮੈਂ 14 ਸਾਲਾਂ ਦੀ ਸੀ।' ਇਸ ਵੀਡੀਓ ਨੂੰ ਵੇਖ ਜੱਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਵੀਡੀਓ ਦੇ ਨੀਚੇ ਕਮੈਂਟ ਕਰ ਵੀ ਲੋਕ ਉਹਨਾਂ ਦੇ ਇਸ ਲੁੱਕ ਅਤੇ ਅੰਦਾਜ਼ ਨੂੰ ਸਰਾਹ ਰਹੇ ਹਨ। ਫਿਲਹਾਲ ਉਹਨਾਂ ਦਾ 'ਬਾੱਸ' ਗਾਣਾ ਅੱਜ ਕਲ ਹਰ ਇੱਕ ਦੀ ਜ਼ੁਬਾਨ ਤੇ ਛਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰਿਆਂ ਦੇ ਪਿਆਰੇ ਜੱਸ ਮਾਣਕ ਸਾਨੂੰ ਇਸੇ ਤਰਾਂ ਇੰਟਰਟੇਨ ਕਰਦੇ ਰਹਿਣਗੇ।

Related Post