ਫ਼ਿਲਮ '15 ਲੱਖ ਕਦੋਂ ਆਉਗਾ' ਵਿੱਚ ਕਮੇਡੀ ਦੇ ਨਾਲ-ਨਾਲ ਵਿਅੰਗ ਦਾ ਲੱਗੇਗਾ ਤੜਕਾ, ਟੀਜ਼ਰ ਰਿਲੀਜ਼  

By  Rupinder Kaler April 6th 2019 03:40 PM

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੀ ਫ਼ਿਲਮ '15 ਲੱਖ ਕਦੋਂ ਆਉਗਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ ਤੇ ਪੂਜਾ ਵਰਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਹ ਫ਼ਿਲਮ ਆਪਣੀ ਕਮੇਡੀ ਕਰਕੇ ਜਿੱਥੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰੇਗੀ ਉੱਥੇ ਕੁਝ ਲੋਕਾਂ ਤੇ ਵਿਅੰਗ ਵੀ ਕਰੇਗੀ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟੀਜ਼ਰ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਸਾਡੇ ਦੇਸ਼ ਦਾ ਸਿਆਸੀ ਤੰਤਰ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦਾ ਹੈ ।

https://www.instagram.com/p/BvavTsqAV5D/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਮਨਪ੍ਰੀਤ ਬਰਾੜ ਡਾਇਰੈਕਟ ਕਰ ਰਹੇ ਹਨ । ਜਦੋਂ ਕਿ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਰੁਪਾਲੀ ਗੁਪਤਾ ਅਤੇ ਫਰਾਈਡੇ ਰਸ਼ ਮੋਸ਼ਨ ਪਿਚਰ ਦੀ ਪ੍ਰੋਡਕਸ਼ਨ ਹੇਠ ਬਣਾਇਆ ਜਾ ਰਿਹਾ ਹੈ। ਫਿਲਮ ‘ਚ ਰਵਿੰਦਰ ਗਰੇਵਾਲ ਵੱਲੋਂ ਲੀਡ ਰੋਲ ਨਿਭਾਇਆ ਜਾ ਰਿਹਾ ਉਹਨਾਂ ਤੋਂ ਇਲਾਵਾ ਇਸ ਮੂਵੀ ‘ਚ ਪੂਜਾ ਵਰਮਾ ਹੌਬੀ ਧਾਲੀਵਾਲ, ਮਲਕੀਤ ਰੌਣੀ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਜਸਵੰਤ ਰਾਠੌਰ ਵਰਗੇ ਵੱਡੇ ਕਲਾਕਾਰ ਨਜ਼ਰ ਆਉਣ ਵਾਲੇ ਹਨ।

https://www.instagram.com/p/Bv5emLsgu9J/

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਉਹ ਸੁਰਮੀਤ ਮਾਵੀ ਵੱਲੋਂ ਲਿਖੀ ਗਈ ਹੈ।ਹਮੇਸ਼ਾ ਅਲੱਗ ਅਲੱਗ ਵਿਸ਼ਿਆਂ ‘ਤੇ ਫ਼ਿਲਮਾਂ ਲੈ ਕੇ ਆਉਣ ਵਾਲੇ ਰਵਿੰਦਰ ਗਰੇਵਾਲ ’15 ਲੱਖ ਕਦੋਂ ਆਉਗਾ’ ‘ਚ ਕੀ ਨਵਾਂ ਪੇਸ਼ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ‘ਜੱਜ ਸਿੰਘ ਐਲ.ਐਲ.ਬੀ.’ , ਅਤੇ ਡੰਗਰ ਡਾਕਟਰ ਵਰਗੀਆਂ ਵੱਖਰੇ ਕਾਨਸੈਪਟ ਵਾਲੀਆਂ ਫ਼ਿਲਮਾਂ ਦਰਸ਼ਕਾਂ ਦੇ ਸਨਮੁਖ ਕਰ ਚੁੱਕੇ ਹਨ।

Related Post