15 ਨਵੰਬਰ ਜਾਰੀ ਹੋਵੇਗਾ ਹਰਫ਼ ਚੀਮਾ ਦਾ ਇਹ ਗੀਤ

By  PTC Buzz November 9th 2017 10:13 AM

ਹਰਫ਼ ਚੀਮਾ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਇੱਕ ਤੋਂ ਬਾਅਦ ਇੱਕ ਕੁਝ ਨਵਾਂ ਲੈਕੇ ਆ ਰਹੇ ਨੇ |

ਪਿਛਲੇ ਕੁਝ ਮਹੀਨਿਆਂ ਤੋਂ ਉਹ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਐਕਟਿਵ ਹੋ ਗਏ ਨੇ | ਹਾਲ ਹੀ 'ਚ ਉਹਨਾਂ ਦੇ ਗੀਤ 'ਸੁਪਨੇ ਤੇ ਯਾਰੀਆਂ' ਨੇ ਲੋਕਾਂ ਦੇ ਦਿਲਾਂ ਦੇ ਵਿਚ ਧੁੱਮਾਂ ਪਾਕੇ ਰੱਖ ਦਿੱਤੀਆਂ ਸਨ | ਹੁਣ ਇੱਕ ਬਾਰ ਫਿਰ ਤੋਂ ਹਰਫ਼ ਚੀਮਾ (Harf Cheema) ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਪਟਾਕੇ ਪਾਉਣ ਲਈ ਤਿਆਰ ਨੇ | ਗਾਣੇ ਨੂੰ ਲਿਖਿਆ ਵੀ ਖੁਦ ਹਰਫ਼ ਚੀਮਾ ਨੇ ਹੀ, ਗੀਤ ਦਾ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ 'ਤੇ ਵੀਡੀਓ ਨਿਰਦੇਸ਼ਨ ਸੁਖ ਸੰਘੇੜਾ ਨੇ ਕਿੱਤਾ ਹੈ | ਹਰਫ਼ ਚੀਮਾ ਦੇ ਫੈਨਸ 15 ਨਵੰਬਰ ਨੂੰ ਇਹ ਗੀਤ ਦੇਖ ਅਤੇ ਸੁਣ ਸਕਣਗੇ |

Related Post