2 ਫੁਟ ਗੀਤ ਹੋਇਆ ਜਾਰੀ, ਰਿਲੀਜ਼ ਹੁੰਦਿਆਂ ਹੀ ਪਾਈਆਂ ਧੁੱਮਾਂ

By  PTC Buzz November 22nd 2017 11:25 AM

ਐਸ. ਮੁਖਤਿਆਰ ਪੰਜਾਬੀ ਇੰਡਸਟਰੀ ਵਿਚ ਜਾਣਿਆ ਪਹਿਚਾਣਿਆ ਨਾਮ ਹੈ | ਉਹ ਜਿਨ੍ਹੇ ਚੰਗੇ ਗੀਤਕਾਰ ਨੇ, ਉਨ੍ਹੇ ਹੀ ਚੰਗੇ ਗਾਇਕ ਵੀ ਨੇ |

ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਤਾਂ ਹੁਣ ਤਕ ਤੁਸੀਂ ਬਹੁਤ ਪਿਆਰ ਦਿੱਤਾ ਹੈ | ਤੇ ਹੁਣ ਉਹ ਆਪਣਾ ਅਗਲਾ ਟਰੈਕ ਲੈ ਕੇ ਆ ਰਹੇ ਨੇ | ਜਿਸ ਦਾ ਸ਼ਿਰਸ਼ਕ ਹੈ 2 ਫੁਟ | ਤੇ ਇਸ 'ਚ ਉਨ੍ਹਾਂ ਦੇ ਨਾਲ ਦਿਖਾਈ ਦਵੇਗਾ ਦਿੱਲੀ ਦਾ ਸੋਹਣਾ ਸਰਦਾਰ ਕੁੰਵਰ ਵਿਰਕ Kuwar Virk | ਇਹਨਾਂ ਦੀ ਜੋੜੀ ਹੁਣ ਕੀ ਕਮਾਲ ਦਿਖਾਉਂਦੀ ਹੈ, ਇਹ ਗਾਣਾ ਰਿਲੀਜ਼ ਹੋਣ ਦੇ ਬਾਅਦ ਪਤਾ ਲਗੇਗਾ, ਪਰ ਉਮੀਦ ਦੋਂਨਾਂ ਨੂੰ ਹੀ ਹੈ ਕੇ ਪਹਿਲੇ ਗੀਤਾਂ ਦੀ ਤਰਾਂ ਇਹ ਗਾਣਾ ਵੀ ਸੁਪਰ ਡੁਪਰ ਹਿਟ ਜਾਏਗਾ |

Related Post