ਫ਼ਿਲਮ ‘ਕੁਛ ਕੁਛ ਹੋਤਾ ਹੈ’ ’ਚ ਬਤੌਰ ਚਾਈਲਡ ਆਰਟਿਸਟ ਕੰਮ ਕਰਨ ਵਾਲੀ ਅੰਜਲੀ ਹੁਣ ਦਿਖਦੀ ਹੈ ਇਸ ਤਰ੍ਹਾਂ

By  Rupinder Kaler October 17th 2019 12:29 PM

ਬਾਲੀਵੁੱਡ ਦੀਆਂ ਕੁਝ ਫ਼ਿਲਮਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਹਮੇਸ਼ਾ ਵੇਖੀਆਂ ਜਾਂਦੀਆਂ ਹਨ । ਇਹਨਾਂ ਫ਼ਿਲਮਾਂ ਵਿੱਚੋਂ ਇੱਕ ਫ਼ਿਲਮ ਸੀ ‘ਕੁਛ ਕੁਛ ਹੋਤਾ ਹੈ’ । ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ, ਰਾਣੀ ਮੁਖਰਜੀ, ਕਾਜੋਲ ਵੱਲੋਂ ਨਿਭਾਏ ਕਿਰਦਾਰ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ । ਹਾਲ ਹੀ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਹੋਏ ਨੂੰ 21 ਸਾਲ ਹੋਏ ਹਨ । ਜਿਸ ਨੂੰ ਲੈ ਕੇ ਕਰਨ ਜ਼ੋਹਰ ਨੇ ਟਵੀਟ ਕਰਕੇ ਖੁਸ਼ੀ ਜਾਹਿਰ ਕੀਤੀ ਸੀ ।

https://www.instagram.com/p/B26NoljAMEM/

ਸ਼ਾਹਰੁਖ ਖ਼ਾਨ, ਰਾਣੀ ਮੁਖਰਜੀ ਤੇ ਕਾਜੋਲ ਤੋਂ ਇਲਾਵਾ ਇਸ ਫ਼ਿਲਮ ਵਿੱਚ ਕੁਝ ਕਿਰਦਾਰ ਇਸ ਤਰ੍ਹਾਂ ਦੇ ਸਨ ਜਿਹੜੇ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ । ਇਸ ਫ਼ਿਲਮ ਵਿੱਚ ਛੋਟੀ ਬੱਚੀ ਅੰਜਲੀ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਲਿਆ ਸੀ । ਇਹ ਬੱਚੀ ਯਾਨੀ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਦੀ ਬੇਟੀ ਅੰਜਲੀ (ਸਨਾ ਸਈਅਦ) ਇਹਨਾਂ 21 ਸਾਲਾਂ ਵਿੱਚ ਬਹੁਤ ਬਦਲ ਗਈ ਹੈ ।

ਛੋਟੀ ਅੰਜਲੀ ਹੁਣ ਵੱਡੀ ਹੋ ਗਈ ਹੈ । ਇਸ ਫ਼ਿਲਮ ਤੋਂ ਬਾਅਦ ਅੰਜਲੀ ਸਟਾਰ ਬਣ ਗਈ ਸੀ । ਉਸ ਨੇ ਫ਼ਿਲਮ ਬਾਦਲ, ਹਰ ਦਿਲ ਜੋ ਪਿਆਰ ਕਰੇਗਾ ਵਿੱਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਸੀ । ਪਰ ਵੱਡੀ ਹੋ ਕੇ ਉਹ ਫ਼ਿਲਮਾਂ ਵਿੱਚ ਜ਼ਿਆਦਾ ਨਾਂਅ ਨਹੀਂ ਚਮਕਾ ਸਕੀ ।

https://www.instagram.com/p/B2d81wOAE-A/

ਸਾਲ 2012 ਵਿੱਚ ਸਨਾ ਸਈਅਦ ਨੇ ਕਰਨ ਜ਼ੌਹਰ ਦੀ ਫ਼ਿਲਮ ਸਟੂਡੈਂਟ ਆਫ਼ ਦੀ ਈਅਰ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਫ਼ਿਲਮ ਤੋਂ ਇਲਾਵਾ ਉਹ ਕਈ ਟੀਵੀ ਸ਼ੋਅ ਕਰ ਰਹੀ ਹੈ । ਅੱਜ ਕੱਲ ਉਹ ਸੋਸ਼ਲ ਮੀਡੀਆ ਤੇ ਕਾਫੀ ਪਾਪੂਲਰ ਹੈ ਕਿਉਂਕਿ ਉਹ ਅਕਸਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

https://www.instagram.com/p/B13KHJdg-a9/

Related Post