ਪਹਿਚਾਣ ਨੂੰ ਗੁਪਤ ਰੱਖ ਕੇ, ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਇਸ ਪਰਿਵਾਰ ਦੀ ਮਦਦ ਕਰਦੇ ਰਹੇ ਸਨ ਫਾਰੁਖ ਸ਼ੇਖ 

By  Rupinder Kaler May 31st 2019 05:07 PM

ਗਰਮ ਹਵਾ ਫ਼ਿਲਮ ਨਾਲ ਅਦਾਕਾਰੀ ਦੇ ਖੇਤਰ ਵਿੱਚ ਆਏ ਫਾਰੁਖ ਸ਼ੇਖ ਨੇ ਬਹੁਤ ਸਾਰੀਆਂ ਯਾਦਗਾਰ ਫ਼ਿਲਮਾਂ ਦਿੱਤੀਆਂ ਸਨ । ਵੱਡੇ ਪਰਦੇ ਦੇ ਨਾਲ ਨਾਲ ਉਹਨਾਂ ਨੇ ਛੋਟੇ ਪਰਦੇ ਤੇ ਵੀ ਕਈ ਸਾਲ ਰਾਜ ਕੀਤਾ ਹੈ ਕਿਉਂਕਿ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਦੀਵਾਨਾ ਸੀ ।ਫਾਰੁਖ ਸ਼ੇਖ ਜਿੰਨੇ ਵਧੀਆ ਅਦਾਕਾਰ ਸਨ ਓਨੇ ਹੀ ਵਧੀਆ ਇਨਸਾਨ ਸਨ ।

Farooq Sheikh Farooq Sheikh

ਇਸ ਸਭ ਦਾ ਖੁਲਾਸਾ ਉਹਨਾਂ ਵੱਲੋਂ ਕੀਤੇ ਕੰਮਾਂ ਤੋਂ ਹੋ ਜਾਂਦਾ ਹੈ ।ਫਾਰੁਖ ਸ਼ੇਖ ਵੱਲੋਂ ਕੀਤੇ ਅਜਿਹੇ ਹੀ ਇੱਕ ਕੰਮ ਦਾ ਖੁਲਾਸਾ ਉਸ ਔਰਤ ਨੇ ਕੀਤਾ ਹੈ ਜਿਸ ਔਰਤ ਦਾ ਪਤੀ ਮੁੰਬਈ ਦੇ 26/11ਦੇ ਅੱਤਵਾਦੀ ਹਮਲੇ ਵਿੱਚ ਮਾਰਿਆ ਗਿਆ ਸੀ ।ਸ਼ਰੂਤੀ ਕਾਂਬਲੇ ਦਾ ਪਤੀ ਤਾਜ ਹੋਟਲ ਵਿੱਚ ਕੰਮ ਕਰਦਾ ਸੀ ।ਜਦੋਂ ਅੱਤਵਾਦੀਆਂ ਨੇ ਤਾਜ਼ ਹੋਟਲ ਤੇ ਹਮਲਾ ਕੀਤਾ ਤਾਂ ਉਹ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ ।

ਪਤੀ ਦੀ ਮੌਤ ਤੋਂ ਬਾਅਦ ਸ਼ਰੂਤੀ ਦੇ ਮੋਢਿਆਂ ਤੇ ਘਰ ਦੀ ਜ਼ਿੰਮੇਵਾਰੀ ਤੇ ਦੋ ਬੇਟਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਆ ਗਈ ਸੀ । ਜਦੋਂ ਇਸ ਬਾਰੇ ਫਾਰੁਖ ਸ਼ੇਖ ਨੇ ਅਖ਼ਬਾਰ ਵਿੱਚ ਪੜ੍ਹਿਆ ਤਾਂ ਉਹਨਾਂ ਨੇ ਸ਼ਰੂਤੀ ਦੇ ਬੇਟਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕ ਲਈ ।

ਫਾਰੁਖ ਸ਼ੇਖ ਜਦੋਂ ਤੱਕ ਜਿਊਂਦੇ ਰਹੇ ਉਹ ਬਿਨ੍ਹਾਂ ਕਿਸੇ ਨੂੰ ਦੱਸੇ ਦੋਹਾਂ ਬੱਚਿਆਂ ਦੀ ਸਲਾਨਾ ਫ਼ੀਸ ਭਰ ਦਿੰਦੇ ਸਨ । ਪਰ ਸ਼ਰੂਤੀ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਫਾਰੁਖ ਸ਼ੇਖ ਉਹਨਾਂ ਦੀ ਇਸ ਤਰ੍ਹਾਂ ਮਦਦ ਕਰਦੇ ਆ ਰਹੇ ਸਨ । ਸ਼ਰੂਤੀ ਦਾ ਕਹਿਣਾ ਹੈ ਕਿ ਫਾਰੁਖ ਸ਼ੇਖ ਦੀ ਮੌਤ ਤੋਂ ਬਾਅਦ ਪਤਾ ਲੱਗਾ ਸੀ ਕਿ ਉਹ ਉਹਨਾਂ ਦੀ ਮਦਦ ਕਰਦੇ ਹਨ ।

Related Post