ਪਾਕਿਸਤਾਨ ਦੇ 49 ਸਾਲ ਦੇ ਸਾਂਸਦ ਡਾਕਟਰ ਆਮਿਰ ਲਿਆਕਤ ਨੇ 18 ਸਾਲ ਦੀ ਕੁੜੀ ਨਾਲ ਕਰਵਾਇਆ ਵਿਆਹ, ਰੋਮਾਂਟਿਕ ਵੀਡੀਓ ਵਾਇਰਲ

By  Shaminder February 14th 2022 02:00 PM -- Updated: February 14th 2022 02:07 PM

ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦਾ ਇੱਕ ਸਾਂਸਦ ਡਾਕਟਰ ਆਮਿਰ ਲਿਆਕਤ ( Dr. Aamir Liaquat)  ਸੁਰਖੀਆਂ ‘ਚ ਬਣਿਆ ਹੋਇਆ ਹੈ । ਬੀਤੇ ਦਿਨੀਂ ਉੇਸਨੇ 18 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ  ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ । 49 ਸਾਲ ਦੀ ਸਈਅਦਾ ਦੇ ਨਾਲ 49ਸਾਲ ਦੇ ਇਸ ਸਾਂਸਦ ਨੇ ਵਿਆਹ ਕਰਵਾਇਆ ਅਤੇ ਇਸ ਦਾ ਇੱਕ ਵੀਡੀਓ (Romantic Video) ਵੀ ਸਈਅਦਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਸਨ । ਜਿਸ ‘ਚ ਸਈਅਦਾ ਬੈਠੀ ਹੋਈ ਜਦੋਂਕਿ ਉਸ ਦਾ ਪਤੀ ਸੁੱਤਾ ਹੋਇਆ ਨਜ਼ਰ ਆ ਰਿਹਾ ਸੀ । ਜਿਸ ਤੋਂ ਬਾਅਦ ਡਾਕਟਰ ਆਮਿਰ ਲਿਆਕਤ ਦਾ ਇੱਕ ਹੋਰ ਟਵੀਟ ਵਾਇਰਲ ਹੋਇਆ ਹੈ ।

Dr Aamir Liaquat .jpg,, image From instagram

ਹੋਰ ਪੜ੍ਹੋ : ਗਾਇਕ ਅਰਮਾਨ ਸੰਧੂ ਦਾ ਗੀਤ ‘ਫੁਲਕਾਰੀਆਂ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪਿਛਲੇ ਕੁਝ ਦਿਨਾਂ ਤੋਂ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੇ ਪਾਕਿਸਤਾਨ ਦੇ ਸੰਸਦ ਮੈਂਬਰ ਡਾਕਟਰ ਆਮਿਰ ਲਿਆਕਤ ਹੁਸੈਨ ਇੱਕ ਵਾਰ ਫਿਰ ਸੁਰਖੀਆਂ 'ਚ ਹਨ। ਇਸ ਵਾਰ ਉਨ੍ਹਾਂ ਦਾ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ।

Dr Aamir Liaquat wife image From instagram

ਟਵੀਟ ਵਿੱਚ ਉਨ੍ਹਾਂ ਨੇ ਆਪਣੀ ਤੁਲਨਾ ਅਦਾਕਾਰ ਅਕਸ਼ੇ ਕੁਮਾਰ ਨਾਲ ਕੀਤੀ ਹੈ। ਦਰਅਸਲ, ਉਸ ਨੇ ਅਕਸ਼ੇ ਕੁਮਾਰ ਨੂੰ ਟੈਗ ਕਰਦੇ ਹੋਏ ਆਪਣੀ ਤੇ ਆਪਣੀ ਤਸਵੀਰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ।ਪਾਕਿਸਤਾਨੀ ਸਾਂਸਦ ਡਾਕਟਰ ਆਮਿਰ ਨੇ ਅਕਸ਼ੇ ਨੂੰ ਟੈਗ ਕੀਤਾ ਅਤੇ ਪੁੱਛਿਆ- "ਸਭ ਤੋਂ ਵਧੀਆ ਕੌਣ ਹੈ"।

Hey @akshaykumar who is the best? #AamirLiaquat#AkshayKumar pic.twitter.com/atBxXFFp1P

— Aamir Liaquat Husain (@AamirLiaquat) February 11, 2022

ਡਾਕਟਰ ਆਮਿਰ ਲਿਆਕਤ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਇਸ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।ਦੱਸ ਦਈਏ ਕਿ ਬੀਤੇ ਦਿਨੀਂ ਲਿਆਕਤ ਦਾ ਆਪਣੀ ਨਵੀਂ ਪਤਨੀ ਦੇ ਨਾਲ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ । ਕਿਉਂਕਿ ਇਸ ਵੀਡੀਓ ‘ਚ ਉਹ ਆਪਣੇ ਬੈਡਰੂਮ ‘ਚ ਸੁੱਤੇ ਹੋਏ ਦਿਖਾਈ ਦੇ ਰਹੇ ਸਨ ਜਦੋਂਕਿ ਉਸ ਦੀ ਪਤਨੀ ਚੋਰੀ ਚੋਰੀ ਇਹ ਵੀਡੀਓ ਬਣਾਉਂਦੀ ਨਜ਼ਰ ਆਈ ਸੀ ।

 

View this post on Instagram

 

A post shared by @syedadaniaaamir

 

Related Post