ਇਹ ਹਨ ਉਹ ਫ਼ਿਲਮਾਂ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ ਲੱਗਿਆ ਇੱਕ ਦਹਾਕੇ ਤੋਂ ਵੱਧ ਦਾ ਸਮਾਂ

By  Rupinder Kaler April 25th 2019 11:34 AM -- Updated: April 25th 2019 12:09 PM

ਬਾਲੀਵੁੱਡ ਵਿੱਚ ਫ਼ਿਲਮਾਂ ਦੇ ਐਲਾਨ ਦੇ ਨਾਲ ਹੀ ਉਹਨਾਂ ਦੀ ਰਿਲੀਜ਼ਿੰਗ ਤਰੀਕ ਦਾ ਐਲਾਨ ਵੀ ਹੋ ਜਾਂਦਾ ਹੈ । ਪਰ ਬਾਲੀਵੁੱਡ ਦੀਆਂ ਕੁਝ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਦੀ ਰਿਲੀਜਿੰਗ ਦੀ ਤਰੀਕ ਦਾ ਐਲਾਨ ਤਾਂ ਕੀਤਾ ਗਿਆ ਸੀ ਪਰ ਉਹਨਾਂ ਨੂੰ ਰਿਲੀਜ ਹੋਣ ਲਈ ਕਈ ਸਾਲ ਲੱਗ ਗਏ ਸਨ । ਕੁਝ ਫ਼ਿਲਮਾਂ ਤਾਂ ਇਸ ਤਰ੍ਹਾਂ ਦੀਆਂ ਸਨ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ 18  ਸਾਲ ਦਾ ਸਮਾਂ ਵੀ ਲੱਗਿਆ ਸੀ । ਇਹਨਾਂ ਫ਼ਿਲਮਾਂ ਵਿੱਚ ਅਮਿਤਾਬ ਬੱਚਨ, ਅਜੈ ਦੇਵਗਨ ਅਤੇ ਪ੍ਰਿਯੰਕਾ ਚੋਪੜਾ ਦੀਆਂ ਫ਼ਿਲਮਾਂ ਵੀ ਸ਼ਾਮਿਲ ਹਨ ।

ਇਹਨਾਂ ਫਿਲਮਾਂ ਵਿੱਚ ਸਭ ਤੋਂ ਪਹਿਲਾਂ ਫ਼ਿਲਮ ਆਉਂਦੀ ਹੈ 'ਯੇ ਲਮਹੇ ਜੁਦਾਈ ਕੇ' । ਇਸ ਫ਼ਿਲਮ ਦੀ ਸ਼ੂਟਿੰਗ 1994 ਵਿੱਚ ਸ਼ੁਰੂ ਹੋਈ ਸੀ ਪਰ ਕਿਸੇ ਕਾਰਨ ਇਸ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ । ਇਸ ਤੋਂ ਬਾਅਦ ਸਾਲ 2004  ਵਿੱਚ ਫ਼ਿਲਮ ਨੂੰ ਪੂਰਾ ਕਰਕੇ ਰਿਲੀਜ਼ ਕੀਤਾ ਗਿਆ ਸੀ ।

'ਜਮਾਨਤ ਐਂਡ ਜਸਟਿਸ ਫਾਰ ਆਲ' ਅਮਿਤਾਬ ਬੱਚਨ ਤੇ ਅਰਸ਼ਦ ਵਾਰਸੀ ਦੀ ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ 18 ਸਾਲ ਲੱਗ ਗਏ ਸਨ । ਇਸ ਫ਼ਿਲਮ ਦੀ ਸ਼ੂਟਿੰਗ ਸਾਲ 1996 ਵਿੱਚ ਸ਼ੁਰੂ ਹੋਈ ਸੀ । ਪਰ ਸ਼ੂਟਿੰਗ ਪੂਰੀ ਹੋਣ ਤੇ ਛੇ ਸਾਲ ਲੱਗ ਗਏ । ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਨੇ ਅੰਨੇ ਵਕੀਲ ਦੀ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 2014 ਵਿੱਚ ਰਿਲੀਜ਼ ਹੋਈ ਸੀ ।

'ਦੀਵਾਨਾ ਮੈਂ ਦੀਵਾਨਾ' ਇਸ ਫ਼ਿਲਮ ਵਿੱਚ ਪ੍ਰਿਯੰਕਾ ਚੋਪੜਾ ਤੇ ਗੋਵਿੰਦਾ ਨੇ ਕੰਮ ਕੀਤਾ ਸੀ । ਇਸ ਜੋੜੀ ਨੂੰ ਇੱਕਠੇ ਵੱਡੇ ਪਰਦੇ ਤੇ ਆਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ । ਇਸ ਫ਼ਿਲਮ ਦੀ ਸ਼ੂਟਿੰਗ ਸਾਲ 2003  ਵਿੱਚ ਪੂਰੀ ਕਰ ਲਈ ਗਈ ਸੀ ਜਦੋਂ ਕਿ ਫ਼ਿਲਮ 10 ਸਾਲ ਬਾਅਦ 2013 ਵਿੱਚ ਰਿਲੀਜ਼ ਕੀਤੀ ਗਈ ਸੀ ।

'ਮਹਿਬੂਬਾ' ਫ਼ਿਲਮ ਵਿੱਚ ਅਜੈ ਦੇਵਗਨ, ਮਨੀਸ਼ਾ ਕੋਈਰਾਲਾ ਅਤੇ ਸੰਜੇ ਦੱਤ ਸਨ । ਇਸ ਫ਼ਿਲਮ ਦੀ ਸ਼ੂਟਿੰਗ ਸਾਲ 2੦੦੦ ਵਿੱਚ ਪੂਰੀ ਕਰ ਲਈ ਸੀ ਜਦੋਂ ਕਿ ਫ਼ਿਲਮ ਨੂੰ 2008  ਵਿੱਚ ਰਿਲੀਜ਼ ਕੀਤਾ ਗਿਆ ਸੀ ।

ਸੈਫ ਅਲੀ ਖ਼ਾਨ ਤੇ ਪੂਜਾ ਭੱਟ ਦੀ ਫ਼ਿਲਮ 'ਸਨਮ ਤੇਰੀ ਕਸਮ' ਨੂੰ ਵੀ ਰਿਲੀਜ਼ ਹੋਣ ਤੇ ਕਾਫੀ ਸਮਾਂ ਲੱਗਿਆ ਸੀ । ਇਸ ਫ਼ਿਲਮ ਦੀ ਸ਼ੂਟਿੰਗ 1994 ਵਿੱਚ ਸ਼ੁਰੂ ਹੋਈ ਸੀ ਪਰ ਇਸ ਨੂੰ ਪੂਰੇ ਹੁੰਦੇ ਹੁੰਦੇ 15 ਸਾਲ ਲੱਗ ਗਏ ।

Related Post