ਗਾਇਕ ਰਾਣਾ ਜੇਠੂਵਾਲ ਦਾ ਨਵਾਂ ਗਾਣਾ ‘ਪੰਜ ਮੱਸਿਆ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Rupinder Kaler
July 22nd 2020 03:36 PM --
Updated:
July 22nd 2020 03:41 PM
ਪੰਜਾਬੀ ਗਾਇਕ ਰਾਣਾ ਜੇਠੂਵਾਲ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਲੈ ਕੇ ਆ ਰਹੇ ਹਨ । ਹਾਲ ਹੀ ਵਿੱਚ ਉਹਨਾਂ ਦਾ ਨਵਾਂ ਗਾਣਾ ‘ਪੰਜ ਮੱਸਿਆ’ ਰਿਲੀਜ਼ ਹੋਇਆ ਹੈ ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਬੋਲ ਵੀ ਰਾਣਾ ਜੇਠੂਵਾਲ ਨੇ ਖੁਦ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਵੀ ਉਹਨਾਂ ਖੁਦ ਤਿਆਰ ਕੀਤਾ ਹੈ । ਇਸ ਗੀਤ ਵਿੱਚ ਗਿੰਨੀ ਕਪੂਰ ਤੇ ਜੱਗੀ ਖਰੌੜ ਨੂੰ ਫੀਚਰ ਕੀਤਾ ਗਿਆ ਹੈ ।