ਕਰਤਾਰਪੁਰ ਸਾਹਿਬ 'ਚ ਖੁਦਾਈ ਦੌਰਾਨ ਮਿਲਿਆ ਖੂਹ, ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੈ ਖੂਹ, ਕੀਤਾ ਜਾ ਰਿਹਾ ਹੈ ਦਾਅਵਾ,  ਵੀਡਿਓ ਵਾਇਰਲ 

By  Rupinder Kaler May 1st 2019 05:26 PM

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਇੱਕ ਪੁਰਾਣਾ ਖੂਹ ਮਿਲਿਆ ਹੈ। ਇਹ ਖੂਹ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਲਈ ਤਿਆਰ ਕੀਤੇ ਜਾ ਰਹੇ ਲਾਂਘੇ  ਦੇ ਕੋਲ ਇੱਕ ਹੋਰ ਗੁਰਦੁਆਰੇ ਵਿੱਚ ਲੱਭਿਆ ਹੈ। ਇਸ ਖੂਹ ਦਾ ਉਦੋਂ ਪਤਾ ਲੱਗਾ ਜਦੋਂ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਦੇ ਨਜ਼ਦੀਕ ਖ਼ੁਦਾਈ ਚੱਲ ਰਹੀ ਸੀ।

kartarpur_sahib kartarpur_sahib

ਪਾਕਿਸਤਾਨੀ ਮੀਡੀਆ ਮੁਤਾਬਕ ਇਹ ਸਥਾਨ ਲਾਹੌਰ ਤੋਂ 125 ਕਿਲੋਮੀਟਰ ਦੂਰ ਹੈ। ਵੀਹ ਫੁੱਟ ਡੂੰਘਾ ਖੂਹ ਪੁਰਾਤਨ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਸੇਵਾਦਾਰ ਸਰਦਾਰ ਗੋਬਿੰਦ ਸਿੰਘ ਨੇ ਦੱਸਿਆ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਬਣਿਆ ਹੋਇਆ ਜਾਪਦਾ ਹੈ ਤੇ ਇਸ ਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਸੰਗਤ ਲਈ ਖੋਲ੍ਹਿਆ ਜਾਵੇਗਾ।

https://www.youtube.com/watch?v=1uRA2mM6XOs

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚੋਂ ਸਿੱਖਾਂ ਦੇ ਭਾਰਤ ਤੋਂ ਤੇ ਵਿਦੇਸ਼ਾਂ ਵਿੱਚੋਂ ਸ੍ਰੀ ਕਰਤਾਰਪੁਰ ਸਾਹਿਬ ਪੁੱਜਣ ਦੀ ਉਮੀਦ ਹੈ । ਇਸ ਖੂਹ ਬਾਰੇ ਅਜੇ ਤੱਕ ਪਾਕਿਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਅਧਿਕਾਰਤ ਦਾਅਵਾ ਸਾਹਮਣੇ ਨਹੀਂ ਆਇਆ।ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਖੂਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੈ।

Related Post