ਘੜੇ ਦੇ ਪਾਣੀ ਦੇ ਫਾਇਦੇ ਸੁਣ ਲਵੋਗੇ ਤਾਂ ਫਰਿਜ ਨੂੰ ਕਹਿ ਦਿਓਗੇ ਬਾਏ ਬਾਏ

By  Rupinder Kaler September 5th 2020 02:32 PM

ਗਰਮੀ ਵਿੱਚ ਇਨਸਾਨ ਨੂੰ ਖਾਣ ਨੂੰ ਕੁਝ ਮਿਲੇ ਜਾਂ ਨਾਂ ਮਿਲੇ, ਪਰ ਠੰਡਾ ਪਾਣੀ ਮਿਲਦਾ ਰਹੇ ਇਹ ਕਾਫੀ ਹੈ । ਜੇਕਰ ਪਾਣੀ ਤੇ ਗੱਲ ਚੱਲ ਰਹੀ ਹੈ ਤਾਂ ਇਸ ਤੇ ਥੋੜੀ ਚਰਚਾ ਕਰ ਹੀ ਲੈਂਦੇ ਹਾਂ । ਤੁਸੀਂ ਦੇਖਿਆ ਹੋਵੇਗਾ ਕਿ ਗਰਮੀ ਸ਼ੁਰੂ ਹੁੰਦੇ ਹੀ ਬਜ਼ਾਰਾਂ ਵਿੱਚ ਕਈ ਕਿਸਮ ਦੇ ਘੜੇ ਦਿਖਾਈ ਦੇਣ ਲੱਗ ਜਾਂਦੇ ਹਨ ਕਿਉਂਕਿ ਕੁਝ ਲੋਕ ਗਰਮੀ ਵਿੱਚ ਫਰਿਜ ਦੇ ਪਾਣੀ ਦੀ ਬਜਾਏ ਘੜੇ ਦਾ ਪਾਣੀ ਪੀਣਾ ਹੀ ਪਸੰਦ ਕਰਦੇ ਹਨ । ਘੜੇ ਦੇ ਪਾਣੀ ਦੇ ਬਹੁਤ ਫਇਦੇ ਹਨ ।

ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ ।

ਘੜੇ ਦੇ ਪਾਣੀ ਦਾ ਤਾਪਮਾਨ ਠੀਕ ਹੁੰਦਾ ਹੈ ਜਿਸ ਨਾਲ ਸਰਦੀ-ਜੁਕਾਮ ਦੂਰ ਰਹਿੰਦਾ ਹੈ ।

ਘੜੇ ਦੇ ਪਾਣੀ ਨਾਲ ਕੈਂਸਰ ਵਰਗੀ ਬਿਮਾਰੀ ਦਾ ਖਤਰਾ ਘੱਟ ਜਾਂਦਾ ਹੈ ।

ਇਸ ਦੇ ਪਾਣੀ ਨਾਲ ਸਰੀਰ ਦਾ ਪੀਐੱਚ ਬੈਲੇਂਸ ਰਹਿੰਦਾ ਹੈ, ਜਿਸ ਕਰਕੇ ਸਰੀਰ ਕਈ ਦਿੱਕਤਾਂ ਤੋਂ ਬੱਚਿਆ ਰਹਿੰਦਾ ਹੈ ।

ਗਰਮੀਆਂ ਵਿੱਚ ਦਮੇ ਦੇ ਮਰੀਜ਼ਾਂ ਲਈ ਘੜੇ ਦਾ ਪਾਣੀ ਫਾਇਦੇਮੰਦ ਹੁੰਦਾ ਹੈ ।

ਘੜੇ ਦਾ ਪਾਣੀ ਡਾਇਰੀਆ ਤੇ ਪੀਲੀਏ ਵਰਗੀਆਂ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂਆਂ ਨੂੰ ਖਤਮ ਕਰ ਦਿੰਦਾ ਹੈ ।

ਘੜੇ ਦਾ ਪਾਣੀ ਕੁਦਰਤੀ ਤੌਰ ਤੇ ਠੰਡਾ ਹੁੰਦਾ ਹੈ ਜਿਸ ਕਰਕੇ ਸਰੀਰ ਵਿੱਚ ਸੋਜ ਤੇ ਦਰਦ ਦੀ ਸਮੱਸਿਆ ਨਹੀਂ ਹੁੰਦੀ । ਇਸ ਨਾਲ ਕਬਜ਼ ਨਹੀਂ ਹੁੰਦੀ ਤੇ ਸਰੀਰ ਨੂੰ ਆਇਰਨ ਵੀ ਮਿਲਦਾ ਹੈ ।

Related Post