ਹਲਦੀ ਸਵਾਦ ਦੇ ਨਾਲ-ਨਾਲ ਚਿਹਰੇ ਦੀ ਵੀ ਵਧਾਉਂਦੀ ਹੈ ਰੰਗਤ, ਜਾਣੋ ਹਲਦੀ ਦੇ ਫਾਇਦੇ

written by Shaminder | January 07, 2023 05:00pm

ਹਲਦੀ (Turmeric)ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ,ਉੱਥੇ ਹੀ ਇਹ ਕਈ ਔਸ਼ਧੀ ਗੁਣਾਂ ਦੇ ਨਾਲ ਭਰਪੂਰ ਵੀ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਹਲਦੀ ਦੇ ਫਾਇਦੇ ਬਾਰੇ ਦੱਸਾਂਗੇ । ਹਲਦੀ ਹਰ ਘਰ ‘ਚ ਵਰਤੀ ਜਾਂਦੀ ਹੈ । ਇਸ ‘ਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਨੇ । ਇਸ ਦਾ ਇਸਤੇਮਾਲ ਜਿੱਥੇ ਖਾਣੇ ‘ਚ ਕੀਤਾ ਜਾਂਦਾ ਹੈ । ਉੱਥੇ ਹੀ ਇਸ ਨੂੰ ਦੁੱਧ ‘ਚ ਪੀਣ ਦੇ ਨਾਲ ਸਰੀਰ ‘ਚ ਉਮਰ ਦੇ ਨਾਲ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ ।

Milk And Turmeric- Image Source : Instagram

ਹੋਰ ਪੜ੍ਹੋ : ਕੀ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਦਾ ਪਤਨੀ ਚਾਰੂ ਨਾਲ ਹੋ ਗਿਆ ਹੈ ਪੇਚਅੱਪ, ਵਿਆਹ ‘ਚ ਇੱਕਠੇ ਪੋਜ਼ ਦਿੰਦੇ ਨਜ਼ਰ ਆਈ ਜੋੜੀ

ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਮੁਹਾਸੇ, ਝੁਲਸਣ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਚਿਹਰੇ ਨੂੰ ਨਿਖਾਰਨ ਲਈ ਤੁਸੀਂ ਕਈ ਤਰੀਕਿਆਂ ਨਾਲ ਹਲਦੀ ਦੀ ਵਰਤੋਂ ਕਰ ਸਕਦੇ ਹੋ।

turmeric

ਹੋਰ ਪੜ੍ਹੋ : ਜੈਨੀ ਜੌਹਲ ਨੇ ਆਪਣੇ ਨਵੇਂ ਗਾਣੇ ‘ਚ ਆਪਣੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ‘ਲਾਈਵ ਸ਼ੋਆਂ ‘ਚ ਸੰਘ ਆਵਾਜ਼ ਨਾ ਕੱਢੇ, ਆਪਣੇ ਆਪ ਨੂੰ ਦੱਸਦੇ…’

ਹਲਦੀ ਅਤੇ ਦਹੀ ਦਾ ਫੇਸ ਪੈਕ ਬਣਾ ਕੇ ਵੀ ਤੁਸੀਂ ਚਿਹਰੇ ‘ਤੇ ਲਗਾ ਸਕਦੇ ਹੋ । ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਤੁਹਾਨੂੰ ਨਹੀਂ ਪਹੁੰਚਾਉਂਦੀ ਹੈ । ਇਸ ਦੇ ਨਾਲ ਹੀ ਸਕਿਨ ਦੇ ਲਈ ਵੀ ਵਧੀਆ ਮੰਨੀ ਜਾਂਦੀ ਹੈ ।ਇਸ ਫੇਸ ਪੈਕ ਨੂੰ ਤੁਸੀਂ ਪੰਦਰਾਂ ਮਿੰਟ ਤੱਕ ਆਪਣੇ ਚਿਹਰੇ ‘ਤੇ ਲਗਾਉਣ ਤੋਂ ਬਾਅਦ ਇਸ ਨੂੰ ਧੋ ਲਓ।

turmeric powder

ਇਸ ਤੋਂ ਬਾਅਦ ਤੁਸੀਂ ਆਪਣੀ ਸਕਿਨ ‘ਚ ਬਦਲਾਅ ਅਤੇ ਗਲੋਅ ਵੇਖ ਕੇ ਹੈਰਾਨ ਰਹਿ ਜਾਓਗੇ ।ਹਲਦੀ ਅਤੇ ਦੁੱਧ ਦੀ ਨਿਯਮਤ ਵਰਤੋਂ ਨਾਲ ਤੁਸੀਂ ਆਪਣੇ ਚਿਹਰੇ 'ਤੇ ਨਿਖਾਰ ਲਿਆ ਸਕਦੇ ਹੋ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਰੀਰ ‘ਚ ਦਰਦ ਹੁੰਦਾ ਹੈ ਤਾਂ ਦੁੱਧ ‘ਚ ਹਲਦੀ ਪਾ ਕੇ ਪੀ ਸਕਦੇ ਹੋ । ਇਸ ਨਾਲ ਤੁਹਾਨੂੰ ਦਰਦਾਂ ਤੋਂ ਛੁਟਕਾਰਾ ਮਿਲੇਗਾ ।

 

You may also like