
ਸਰਦੀਆਂ (Winter Season) ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਅਜਿਹੇ ‘ਚ ਸਰੀਰ ਨੂੰ ਗਰਮ ਰੱਖਣ ਦੇ ਲਈ ਲੋਕ ਕਈ ਉਪਰਾਲੇ ਕਰਦੇ ਹਨ । ਕਈ ਲੋਕ ਸਰਦੀ ਦੇ ਮੌਸਮ ‘ਚ ਚਾਹ ਦਾ ਇਸਤੇਮਾਲ ਵਧਾ ਦਿੰਦੇ ਹਨ । ਪਰ ਕਈ ਵਾਰ ਚਾਹ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦੀ ਹੈ ਅਤੇ ਅਕਸਰ ਐਸੀਡਿਟੀ ਵਰਗੀ ਸਮੱਸਿਆ ਦੇ ਨਾਲ ਸਾਨੂੰ ਜੂਝਣਾ ਪੈ ਸਕਦਾ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਡਰਿੰਕਸ ਦੇ ਬਾਰੇ ਦੱਸਾਂਗੇ । ਜਿਸ ਨੂੰ ਪੀ ਕੇ ਤੁਸੀਂ ਆਪਣੇ ਸਰੀਰ ਨੂੰ ਅੰਦਰੂਨੀ ਗਰਮੀ ਦੇ ਸਕਦੇ ਹੋ ।

ਹੋਰ ਪੜ੍ਹੋ : ਕੀ ਹਿਮਾਂਸ਼ੀ ਖੁਰਾਣਾ ਨੇ ਕਰਵਾ ਲਈ ਹੈ ਮੰਗਣੀ, ਮੁੰਦਰੀ ਫਲਾਂਟ ਕਰਦੀ ਆਈ ਨਜ਼ਰ !
ਇਸ ਦੇ ਨਾਲ ਹੀ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚੇ ਰਹੋਗੇ । ਸਿਹਤ ਮਾਹਿਰਾਂ ਮੁਤਾਬਕ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਣ ਦੇ ਲਈ ਯੋਗ ਆਸਨ ਬਿਹਤਰ ਵਿਕਲਪ ਹੋ ਸਕਦਾ ਹੈ । ਇਸ ਦੇ ਨਾਲ ਹੀ ਸਾਡੀ ਰਸੋਈ ‘ਚ ਵੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ । ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਅੰਦਰੂਨੀ ਗਰਮਾਹਟ ਪਾ ਸਕਦੇ ਹੋ ।

ਹੋਰ ਪੜ੍ਹੋ : ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਕਿਸ ਤਰ੍ਹਾਂ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਲਈ ਕੀਤੀ ਸੀ ਤਿਆਰੀ, ਵੀਡੀਓ ਕੀਤਾ ਸਾਂਝਾ
ਹਲਦੀ ਜਿੱਥੇ ਸਬਜ਼ੀਆਂ ‘ਚ ਇਸਤੇਮਾਲ ਕੀਤੇ ਜਾਣ ਵਾਲੇ ਮਸਾਲਿਆਂ ਚੋਂ ਪ੍ਰਮੁੱਖ ਰੂਪ ‘ਚ ਸ਼ਾਮਿਲ ਹੁੰਦੀ ਹੈ। ਉੱਥੇ ਹੀ ਇੱਕ ਐਂਟੀ ਬਾਇਟਿਕ ਵੀ ਮੰਨੀ ਜਾਂਦੀ ਹੈ ।ਤੁਸੀਂ ਦੁੱਧ ‘ਚ ਰੋਜ਼ਾਨਾਂ ਥੋੜੀ ਜਿਹੀ ਹਲਦੀ ਪਾ ਕੇ ਪੀ ਸਕਦੇ ਹੋ । ਇਹ ਤੁਹਾਨੂੰ ਅੰਦਰੋਂ ਗਰਮ ਰੱਖਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ । ਅਦਰਕ ਵੀ ਸਰਦੀਆਂ ‘ਚ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ ।

ਅਦਰਕ ਦਾ ਕਾੜ੍ਹਾ ਜਾਂ ਅਦਰਕ ਨੂੰ ਕਿਸੇ ਵੀ ਰੂਪ ‘ਚ ਖਾਣ ਦੇ ਨਾਲ ਸਰਦੀਆਂ ‘ਚ ਠੰਢ ਤੋਂ ਰਾਹਤ ਮਿਲਦੀ ਹੈ । ਇਸ ਦੇ ਨਾਲ ਹੀ ਅਦਰਕ ਦਾ ਸੇਵਨ ਕਿਸੇ ਵੀ ਰੂਪ ‘ਚ ਕੀਤਾ ਜਾ ਸਕਦਾ ਹੈ । ਇਸ ਦੇ ਸੇਵਨ ਦੇ ਨਾਲ ਜ਼ੁਕਾਮ, ਖੰਘ ਅਤੇ ਹੋਰ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ।