78 ਸਾਲਾਂ ਬੇਬੇ ਡਾਂਸ ਦੇ ਮਾਮਲੇ ’ਚ ਸਭ ਨੂੰ ਛੱਡ ਦਿੰਦੀ ਹੈ ਪਿੱਛੇ, ਮਿਲੀਅਨ ਵਿੱਚ ਹੁੰਦੇ ਹਨ ਡਾਂਸ ਵੀਡੀਓ ਦੇ ਵੀਵਰਜ਼

By  Rupinder Kaler July 30th 2021 11:08 AM

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਨੇਪਾਲ ਦੀ ਰਹਿਣ ਵਾਲੀ ਇੱਕ ਬੇਬੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਬੇਬੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹ ਟਿਕਟੌਕ ਦੀ ਸਟਾਰ ਹੈ । ਉਨ੍ਹਾਂ ਦੀ ਵੀਡੀਓ ’ਤੇ 18 ਮਿਲੀਅਨ ਤੋਂ ਜ਼ਿਆਦਾ ਵੀਊਜ਼ ਅਤੇ 65 ਹਜ਼ਾਰ ਕੁਮੈਂਟ ਮਿਲੇ ਹਨ। ਕ੍ਰਿਸ਼ਣਾਕੁਮਾਰੀ ਤਿਵਾਰੀ ਨੂੰ ਉਹਨਾਂ ਦੇ ਡਾਂਸ ਕਰਕੇ ਕਾਫ਼ੀ ਲੋਕ ਜਾਨਣ ਲੱਗ ਗਏ ਹਨ।

Pic Courtesy: Youtube

ਹੋਰ ਪੜ੍ਹੋ :

ਸੋਸ਼ਲ ਮੀਡੀਆ ‘ਤੇ ਛਾਇਆ ਇਸ ਆਂਟੀ ਦਾ ਵੀਡੀਓ, ਨਛੱਤਰ ਗਿੱਲ ਦੇ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

Pic Courtesy: Youtube

ਬੇਬੇ ਨੂੰ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ, ਤੇ ਉਸ ਦਾ ਕਹਿਣਾ ਹੈ ਕਿ ਡਾਂਸ ਉਸ ਦੀ ਰਗ ਰਗ ਵਿੱਚ ਵੱਸਿਆ ਹੈ । ਉਹ ਡਾਂਸ ਕਰਦੇ ਹੋਏ ਹੀ ਮਰਨਾ ਚਾਹੁੰਦੀ ਹੈ ।

Pic Courtesy: Youtube

ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਉਨ੍ਹਾਂ ਦੀ ਗੁਆਂਢ ’ਚ ਰਹਿਣ ਵਾਲੀ 19 ਸਾਲਾਂ ਦੀ ਸੁਨੀਤਾ ਬਨਿਆ ਨੇ ਉਨ੍ਹਾਂ ਦਾ ਡਾਂਸ ਵੀਡੀਓ ਰਿਕਾਰਡ ਕੀਤਾ ਅਤੇ ਟਿਕਟੌਕ ’ਤੇ ਅਪਲੋਡ ਕਰ ਦਿੱਤਾ।

ਮੁਹੱਲੇ ਦੇ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਉਨ੍ਹਾਂ ਨੂੰ ਡਾਂਸ ਕਰਨ ਲਈ ਕਿਹਾ ਜਾਂਦਾ ਹੈ। ਕ੍ਰਿਸ਼ਣਾਕੁਮਾਰੀ ਇਹ ਜਾਣ ਕੇ ਕਾਫੀ ਖੁਸ਼ ਹਨ ਕਿ ਉਹ ਆਪਣੇ ਡਾਂਸ ਕਰਕੇ ਕਾਫ਼ੀ ਪ੍ਰਸਿੱਧ ਹੋ ਗਏ ਹਨ।

Related Post