ਸਿੰਘਮ ਦੇ 8 ਸਾਲ ਪੂਰੇ ਹੋਣ 'ਤੇ ਬਾਲੀਵੁੱਡ ਤੇ ਪੰਜਾਬੀ ਸਿੰਘਮ ਹੋਏ ਇਕੱਠੇ

By  Aaseen Khan July 24th 2019 03:04 PM

ਹਿੰਦੀ ਫ਼ਿਲਮ ਸਿੰਘਮ ਜਿਸ 'ਚ ਅਜੇ ਦੇਵਗਨ ਦਮਦਾਰ ਕਿਰਦਾਰ 'ਚ ਨਜ਼ਰ ਆਏ ਸੀ। ਸਿੰਘਮ ਫ਼ਿਲਮ ਨੂੰ ਬਣੇ ਹੋਏ 8 ਸਾਲ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ ਹੁਣ ਹਿੰਦੀ ਫ਼ਿਲਮ ਸਿੰਘਮ ਅਤੇ ਸਿੰਘਮ ਰਿਟਰਨ ਤੋਂ ਬਾਅਦ ਪੰਜਾਬੀ 'ਚ ਰੀਮੇਕ ਵਰਜ਼ਨ ਵੀ ਇਸ ਫ਼ਿਲਮ ਦਾ 9 ਅਗਸਤ ਰਿਲੀਜ਼ ਹੋਣ ਜਾ ਰਿਹਾ ਹੈ,ਜਿਸ 'ਚ ਪਰਮੀਸ਼ ਵਰਮਾ ਨੇ ਅਜੇ ਦੇਵਗਨ ਦੀ ਥਾਂ ਲਈ ਹੈ। ਇਸ ਫ਼ਿਲਮ ਨੂੰ ਅਜੇ ਦੇਵਗਨ ਵੀ ਪ੍ਰੋਡਿਊਸ ਕਰ ਰਹੇ ਹਨ। ਹੁਣ ਬਾਲੀਵੁੱਡ ਦੀ ਸਿੰਘਮ ਦੇ 8 ਸਾਲ ਪੂਰੇ ਹੋਣ 'ਤੇ ਇਹ ਦੋਨੋਂ ਸਿੰਘਮ ਇਕੱਠੇ ਹੋਏ ਹਨ ਤੇ ਦੋਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

parmish verma and ajay devgn parmish verma and ajay devgn

ਹੋਰ ਵੇਖੋ : ਜ਼ਿੰਦਗੀ ਹੰਢਾਉਣ ਦੀ ਬਜਾਏ ਜਿਉਣਾ ਸੁਖਾਏਗੀ 'ਅਰਦਾਸ ਕਰਾਂ' ਸਪੈਸ਼ਲ ਸਕਰੀਨਿੰਗ 'ਤੇ ਦੇਖੋ ਗਿੱਪੀ ਗਰੇਵਾਲ ਨਾਲ ਖ਼ਾਸ ਗੱਲਬਾਤ

ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਫ਼ਿਲਮ ਸਿੰਘਮ ‘ਚ ਸੋਨਮ ਬਾਜਵਾ ਫੀਮੇਲ ਲੀਡ ‘ਚ ਹਨ ਅਤੇ ਕਰਤਾਰ ਚੀਮਾ ਨਾ ਪੱਖੀ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ।ਹਿੰਦੀ ਫ਼ਿਲਮ ਸਿੰਘਮ ਦੀ ਰੀਮੇਕ ਇਸ ਪੰਜਾਬੀ ਫ਼ਿਲਮ ‘ਚ ਦੇਖਣਾ ਹੋਵੇਗਾ ਪਰਮੀਸ਼ ਵਰਮਾ ਅਜੇ ਦੇਵਗਨ ਦੇ ਸਿੰਘਮ ਸਟਾਈਲ ਨੂੰ ਮੈਚ ਕਰ ਪਾਉਂਦੇ ਹਨ ਜਾਂ ਕੁਝ ਵੱਖਰਾ ਲੈ ਕੇ ਆਉਂਦੇ ਹਨ।

 

View this post on Instagram

 

Proud Moment Standing Next to Ajay Sir today on the 8th Anniversary of Singham and playing the Same Character. I hope I could live up to the Legend. 9th August. Who’s Excited?

A post shared by Parmish Verma (@parmishverma) on Jul 23, 2019 at 6:13am PDT

Related Post