ਬਾਲੀਵੁੱਡ ਫ਼ਿਲਮ 83ਦੀ ਟੀਮ ਨੇ ਹਾਰਡੀ ਸੰਧੂ ਦੇ ਗਾਣੇ 'ਤੇ ਪਾਇਆ ਬੱਸ 'ਚ ਭੰਗੜਾ, ਵੀਡਿਓ ਵਾਇਰਲ 

By  Rupinder Kaler May 29th 2019 01:21 PM

ਬਾਲੀਵੁੱਡ ਫ਼ਿਲਮ '83 ਜਿਸ 'ਚ ਰਣਵੀਰ ਸਿੰਘ ਦੇ ਨਾਲ ਪੰਜਾਬੀ ਫ਼ਿਲਮੀ ਜਗਤ ਦੇ ਦੋ ਦਿੱਗਜ ਅਦਾਕਾਰ ਵੀ ਨਜ਼ਰ ਆਉਣਗੇ। ਜੀ ਹਾਂ ਐਮੀ ਵਿਰਕ ਤੇ ਹਾਰਡੀ ਸੰਧੂ ਜੋ ਕਿ ਕਬੀਰ ਖ਼ਾਨ ਦੀ ਫ਼ਿਲਮ 83  'ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਫ਼ਿਲਮ ਦੀ ਪੂਰੀ ਸਟਾਰ ਕਾਸਟ ਫ਼ਿਲਮ ਦੇ ਫਸਟ ਸ਼ੈਡਿਊਲ ਲਈ ਲੰਡਨ ਪਹੁੰਚ ਗਈ ਹੈ । ਪੂਰੀ ਟੀਮ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਪੂਰੀ ਟੀਮ ਲੰਡਨ ਦੇ ਇਸ ਟੂਰ ਨੂੰ ਖੂਬ ਇੰਜੁਆਏ ਕਰ ਰਹੀ ਹੈ ।

https://www.instagram.com/p/Bx_ocX3BbiA/?utm_source=ig_embed

ਸੋਸ਼ਲ ਮੀਡੀਆ ਤੇ ਪੂਰੀ ਟੀਮ ਦੀ ਇੱਕ ਵੀਡਿਓ ਸਾਹਮਣੇ ਆਈ ਹੈ । ਇਹ ਟੀਮ ਹਾਰਡੀ ਸੰਧੂ ਦੇ ਗਾਣੇ ਤੇ ਡਾਂਸ ਕਰ ਰਹੀ ਹੈ । ਇਸ ਵੀਡਿਓ ਵਿੱਚ ਰਣਵੀਰ ਸਿੰਘ ਦੇ ਨਾਲ- ਨਾਲ ਹੋਰ ਸਟਾਰ ਵੀ ਨਜ਼ਰ ਆ ਰਹੇ ਹਨ । ਹਰ ਕੋਈ ਪੰਜਾਬੀ ਗਾਣੇ ਤੇ ਨੱਚਦਾ ਦਿਖਾਈ ਦੇ ਰਿਹਾ ਹੈ ।

https://www.instagram.com/p/ByCdDk2HKBT/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲੰਡਨ ਰਵਾਨਾ ਹੋਣ ਤੋਂ ਪਹਿਲਾਂ ਐਮੀ ਵਿਰਕ ਤੇ ਸਟਾਰ ਕਾਸਟ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ ।ਇਸ ਤਸਵੀਰ 'ਚ ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ, ਸਕੀਬ ਸਲੀਮ, ਤਾਹਿਰ ਰਾਜ ਭਸੀਨ ਤੇ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਸਨ।

https://www.instagram.com/p/Bx43hRdFuXp/?utm_source=ig_embed

ਦੱਸ ਦਈਏ ਰਣਵੀਰ ਸਿੰਘ ਜੋ ਕਿ ਫ਼ਿਲਮ 83  'ਚ ਕਪਿਲ ਦੇਵ ਦਾ ਰੋਲ ਨਿਭਾਉਣਗੇ। ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਤੇ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਉਦੇ ਹੋਏ ਨਜ਼ਰ ਆਉਣਗੇ। ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਕਬੀਰ ਖ਼ਾਨ ਦੀ ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

https://www.instagram.com/p/BwbHvSKAyEt/?utm_source=ig_embed

Related Post