ਯਾਰੀਆਂ ਪੁਗਾਉਂਦੇ ਨਜ਼ਰ ਆ ਰਹੇ ਨੇ ਕੁਲਵਿੰਦਰ ਬਿੱਲਾ, 97 ਦੇ ਯਾਰਾਂ ਨੂੰ ਇੰਝ ਕੀਤਾ ਯਾਦ

By  Shaminder May 1st 2020 11:39 AM

ਕੁਲਵਿੰਦਰ ਬਿੱਲਾ ਦੀ ਆਵਾਜ਼ ‘ਚ ਗੀਤ ’97 ਦੇ ਯਾਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਯਾਰਾਂ ਦੀ ਗੱਲ ਕੀਤੀ ਹੈ ਜੋ ਕਿ ਚਿਰਾਂ ਤੋਂ ਵਿੱਛੜੇ ਹੋਏ ਹਨ । ਇਨ੍ਹਾਂ ਯਾਰਾਂ ਨੂੰ ਮੁੜ ਤੋਂ ਮਿਲਾਇਆ ਹੈ ਸੋਸ਼ਲ ਮੀਡੀਆ ਨੇ ਯਾਨੀ ਕਿ ਫੇਸਬੁੱਕ ‘ਤੇ ਚਿਰਾਂ ਤੋਂ ਵਿੱਛੜੇ ਇਹ ਯਾਰ ਮੁੜ ਤੋਂ ਮਿਲ ਗਏ ਹਨ । ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਵੱਲੋਂ ਲਿਖੇ ਗਏ ਹਨ ।

https://www.instagram.com/p/B_oXBdolK2N/

ਜਦੋਂਕਿ ਮਿਊਜ਼ਿਕ ਦਿੱਤਾ ਦਾ ਬੌਸ ਵੱਲੋਂ ਅਤੇ ਵੀਡੀਓ ਯਾਦੂ ਬਰਾੜ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਬਿੱਲਾ ਨੇ ਇਹ ਗੀਤ ਆਪਣੇ ਬਚਪਨ ਦੇ ਯਾਰਾਂ ਨੂੰ ਡੈਡੀਕੇਟ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਿੱਲਾ ਕਈ ਹਿੱਟ ਗੀਤ ਦੇ ਚੁੱਕੇ ਹਨ ।

https://www.instagram.com/p/B_e5_YdFW3B/

ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । 'ਪ੍ਰਾਹੁਣਾ' ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।ਕੁਲਵਿੰਦਰ ਬਿੱਲਾ ਦੇ ਗੀਤ ‘ਟਾਈਮ ਟੇਬਲ’, ‘ਲਾਈਟ ਵੇਟ’,’ਟਿੱਚ ਬਟਨ’ ਸਣੇ ਕਈ ਹਿੱਟ ਗੀਤ ਗਾਏ ਹਨ ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਨੇ ।

Related Post