ਗਾਇਕ ਸੋਨੀ ਪਾਬਲਾ ਨੂੰ ਯਾਦ ਕਰਕੇ ਅੱਜ ਵੀ ਰੋਂਦੇ ਹਨ ਲੋਕ, ਦੇਖੋ ਉਸ ਆਖਰੀ ਅਖਾੜੇ ਦੀ ਵੀਡਿਓ ਜਿਸ 'ਚ ਹੋਈ ਸੀ ਮੌਤ  

By  Rupinder Kaler February 2nd 2019 06:07 PM

ਸੋਨੀ ਪਾਬਲਾ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਛੋਟੇ ਜਿਹੇ ਸੰਗੀਤਕ ਸਫਰ 'ਚ ਵੱਡਾ ਨਾਂਅ ਬਣਾ ਲਿਆ ਸੀ ।ਭਾਵੇਂ ਉਹ ਅੱਜ ਇਸ ਫਾਨੀ ਦੁਨੀਆ ਵਿੱਚ ਨਹੀਂ ਪਰ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਉਨੀਂ ਹੀ ਹੈ ਜਿਨੀ ਉਹਨਾਂ ਦੇ ਅਖਾੜਿਆਂ ਵਿੱਚ ਹੁੰਦੀ ਸੀ । ਉਸ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਵਿੱਚ ਉਸ ਦੀਆਂ ਯਾਦਾਂ ਦਾ ਸਮੁੰਦਰ ਦੇਖਿਆ ਜਾ ਸਕਦਾ ਹੈ । ਇਸੇ ਤਰ੍ਹਾਂ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਵਿੱਚ ਪਾਬਲਾ ਲਈ ਗੀਤ ਲਿਖਣ ਵਾਲਾ ਗੁਰਮਿੰਦਰ ਮਦੋਕੇ ਵਾਲਾ ਪਾਬਲਾ ਨੂੰ ਯਾਦ ਕਰਕੇ ਰੋ ਪੈਂਦਾ ਹੈ ।

Gurminder Gurminder

ਇਸ ਵੀਡਿਓ ਵਿੱਚ ਗੁਰਮਿੰਦਰ ਮਦੋਕੇ ਵਾਲਾ ਪਾਬਲਾ ਦੀ ਯਾਦ ਵਿੱਚ ਇੱਕ ਸ਼ੇਅਰ ਵੀ ਕਹਿੰਦਾ ਹੈ । ਇਸ ਸ਼ੇਅਰ ਨੂੰ ਸੁਣਨ ਵਾਲੇ ਲੋਕਾਂ ਦੀਆਂ ਵੀ ਅੱਖ ਭਰ ਆਉਂਦੀਆਂ ਹਨ । ਇਸ ਵੀਡਿਓ ਵਿੱਚ ਸੋਨੀ ਪਾਬਲਾ ਦੀ ਉਹ ਪ੍ਰਫਾਰਮੈਂਸ ਵੀ ਹੈ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਉਨੱਤੀ ਜੂਨ 1976  ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ ।ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ 'ਚ ਕੰਟ੍ਰੈਕਟ ਕਰ ਲਿਆ ।

https://www.youtube.com/watch?v=zIUpbMbp93E

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ 'ਚ ਡੈਬਿਉ ਕੀਤਾ । ਦੋ ਹਜ਼ਾਰ ਚਾਰ 'ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ 'ਗੱਲ ਦਿਲ ਦੀ' ।ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ । ਚੌਦਾਂ ਅਕਤੂਬਰ ੨੦੦੬ ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ 'ਚ ਮੌਤ ਹੋ ਗਈ ਸੀ ।

https://www.youtube.com/watch?v=68S6Qs3nd08

ਸੋਨੀ ਪਾਬਲਾ ਬਰੈਂਪਟਨ 'ਚ ਹੋਏ ਇੱਕ ਸ਼ੋਅ ਦੌਰਾਨ ਪਰਫਾਰਮ ਕਰਨ ਗਏ ਸਨ । ਜਿੱਥੇ ਉਹ ਸਟੇਜ 'ਤੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ । ਸਟੇਜ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ ।

Related Post