ਕਿਸਾਨਾਂ ਦੀ ਹਾਲਤ ਨੂੰ ਬਿਆਨ ਕਰਦੀ ਤਸਵੀਰ ਰੁਪਿੰਦਰ ਹਾਂਡਾ ਨੇ ਕੀਤੀ ਸਾਂਝੀ, ਤਸਵੀਰ ਵੇਖ ਹਰ ਕੋਈ ਹੋ ਰਿਹਾ ਭਾਵੁਕ

By  Shaminder January 11th 2021 04:01 PM

ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਕਿਸਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਹ ਇੱਕ ਕਿਸਾਨ ਦੀ ਤਸਵੀਰ ਹੈ । ਜੋ ਕਿ ਆਪਣੀ ਗੋਭੀ ਦੀ ਫਸਲ ਦੇ ਕੋਲ ਨਿਢਾਲ ਪਿਆ ਹੋਇਆ ਹੈ ।ਇਹ ਤਸਵੀਰ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ ।

farmer

ਜਿਸ ‘ਚ ਇੱਕ ਕਿਸਾਨ ਆਪਣੀ ਗੋਭੀ ਦੀ ਫਸਲ ਸਵੇਰੇ ਦੋ ਵਜੇ ਲੈ ਕੇ ਆਇਆ ਹੋਇਆ ਸੀ । ਪਰ ਜਦੋਂ ਗੋਭੀ ਵਿਕੀ ਤਾਂ ਗੋਭੀ ਦਾ ਰੇਟ ਮਿਲਿਆ 80ਪੈਸੇ ਪ੍ਰਤੀ ਕਿਲੋ । ਇਹ ਹਾਲ ਹੈ ਦੇਸ਼ ‘ਚ ਕਿਸਾਨੀ ਦਾ ਹਾਲੇ ਕਹਿੰਦੇ ਕਿਸਾਨ ਵਿਰੋਧ ਕਿਉਂ ਕਰਦੇ ਹਨ ।

ਹੋਰ ਪੜ੍ਹੋ : ਰੁਪਿੰਦਰ ਹਾਂਡਾ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ, ਗੁਰੂ ਘਰ ਦਾ ਲਿਆ ਆਸ਼ੀਰਵਾਦ

farmer

ਜਾਗਦੀ ਜ਼ਮੀਰ ਵਾਲੇ ਸ਼ੇਅਰ ਜ਼ਰੂਰ ਕਰਿਓ ।ਇਹ ਤਸਵੀਰ ਜਲੰਧਰ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਕਿਸਾਨ ਮੰਡੀ ‘ਚ ਗੋਭੀ ਵੇਚਣ ਆਇਆ ਹੈ ।

Rupinder handa

ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਪਰ ਕਈ ਦੌਰਾਂ ਦੀ ਗੱਲਬਾਤ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ ।

 

View this post on Instagram

 

A post shared by Rupinder Handa (@rupinderhandaofficial)

Related Post