ਵਰਿੰਦਰ ਢਿੱਲੋਂ ਤੋਂ ਬਿੰਨੂ ਢਿੱਲੋਂ ਬਣਨ ਦਾ ਸੰਘਰਸ਼ ਭਰਿਆ ਸਫਰ

By  Shaminder August 30th 2018 08:20 AM

ਦੁਨੀਆ ਵਿੱਚ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣਾ ।ਪਰ ਬਿੰਨੂ ਢਿੱਲੋਂ Binnu Dhillon  ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਅਤੇ ਕਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਹਨ । ਪਰ ਬਿੰਨੂ ਢਿੱਲੋਂ ਵਰਿੰਦਰ ਸਿੰਘ ਢਿੱਲੋਂ ਤੋਂ ਬਿੰਨੂ ਢਿੱਲੋਂ ਬਣਨ ਦਾ ਸਫਰ ਵੀ ਬੜਾ ਦਿਲਚਸਪ ਹੈ । ਉਨ੍ਹਾਂ ਨੇ ਆਪਣੀ ਸਿੱਖਿਆ ਸਰਵਹਿਤਕਾਰੀ ਵਿੱਦਿਆ ਮੰਦਰ ਧੂਰੀ ਤੋਂ ਹਾਸਲ ਕੀਤੀ । ਉਨ੍ਹਾਂ ਦਾ ਜਨਮ ਉੱਨੀ ਸੌ ਪਚੱਤਰ ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਧੂਰੀ 'ਚ ਹੋਇਆ ਸੀ ।

Binnu Dhillon

ਸਕੂਲ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ ਉੱਨੀ ਸੌ ਚੁਰਾਨਵੇਂ 'ਚ ਕੀਤੀ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ । ਉਨ੍ਹਾਂ ਨੂੰ ਇਹ ਮੌਕਾ ਭਾਰਤੀ ਮੇਲੇ 'ਚ ਜਰਮਨ ਅਤੇ ਯੂਕੇ 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ ।ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਬਿੰਨੂ ਢਿੱਲੋਂ ਨੇ ਨਾਟਕਾਂ Serail ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਛੋਟੇ ਮੋਟੇ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ ਸਨ ।

ਉਸ ਸਮੇਂ ਬਿੰਨੂ ਢਿੱਲੋਂ ਲਈ ਥੀਏਟਰ 'ਚ ਕਰੀਅਰ ਬਨਾਉਣਾ ਤਾਂ ਦੂਰ ਦੀ ਗੱਲ ,ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਸੀ । ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਵੀ ਹਾਰ ਨਹੀਂ ਮੰਨਣਾ ਨਹੀਂ ਸਿੱਖਿਆ ।ਥੀਏਟਰ ਦੇ ਜ਼ਰੀਏ ਉਨ੍ਹਾਂ ਨੇ ਪਹਿਲੀ ਵਾਰ ਸੱਤ ਸੌ ਪੰਜਾਹ ਰੁਪਏ ਕਮਾਏ ਸਨ ।ਇਸ ਤੋਂ ਬਾਅਦ ਉਨ੍ਹਾ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ ਉਨਾਂ ਦੀ ਕਮਾਈ ਇੱਕ ਹਜ਼ਾਰ ਤੱਕ ਪਹੁੰਚ ਗਈ ।ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਾਲ ਘਰ ਤੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਅਤੇ ਸਾਲ 'ਚ ਪਚੱਤਰ ਹਜ਼ਾਰ ਰੁਪਏ ਕਮਾਏ ।ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਫਿਲਮਾਂ ਮਿਲਦੀਆਂ ਗਈਆਂ ।

 

ਉਨ੍ਹਾਂ ਨੇ ਸਾਲ ਦੋ ਹਜ਼ਾਰ ਦੋ 'ਚ ਸ਼ਹੀਦ-ਏ-ਆਜ਼ਮ,ਦੋ ਹਜ਼ਾਰ ਬਾਰਾਂ 'ਚ ਕੈਰੀ ਆਨ ਜੱਟਾ ,ਮੁੰਡੇ ਕਮਾਲ ਦੇ ,ਓ ਮਾਈ ਪਿਓ ਜੀ ਸਣੇ ਕਈ ਫਿਲਮਾਂ 'ਚ ਆਪਣੇ ਦਮਦਾਰ ਕਿਰਦਾਰਾਂ ਰਾਹੀਂ ਲੋਕਾਂ 'ਚ ਅਜਿਹੀ ਛਾਪ ਛੱਡੀ ਕਿ ਉਨ੍ਹਾਂ ਦੀ ਮਕਬੂਲੀਅਤ ਲਗਾਤਾਰ ਵੱਧਦੀ ਗਈ ਅਤੇ ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਕਲਾਕਾਰਾਂ ਦੀ ਲਿਸਟ 'ਚ ਸ਼ਾਮਿਲ ਹੈ । ਬਿੰਨੂ ਢਿੱਲੋਂ ਨੂੰ ਐਕਟਿੰਗ ਦਾ ਸ਼ੌਂਕ ਬਚਪਨ ਤੋਂ ਹੀ ਸੀ । ਪਰ ਬਿੰਨੂ ਢਿੱਲੋਂ ਕਮੇਡੀ ਦੀ ਥਾਂ ਨੈਗੇਟਿਵ ਕਿਰਦਾਰ ਨਿਭਾਉਣਾ ਜ਼ਿਆਦਾ ਵਧੀਆ ਲੱਗਦਾ ਹੈ । ਬਿੰਨੂ ਢਿੱਲੋਂ ਲਈ ਸਭ ਅਸਾਨ ਨਹੀਂ ਸੀ ਪਰ ਉਨ੍ਹਾਂ ਨੇ ਸੰਘਰਸ਼ ਕਰਨਾ ਨਹੀਂ ਛੱਡਿਆ ਅਤੇ ਅੱਜ ਕਾਮਯਾਬੀ ਉਨ੍ਹਾਂ ਦੇ ਪੈਰ ਚੁੰਮ ਰਹੀ ਹੈ ।

Related Post