ਵੈਨਕੂਵਰ 'ਚ ਰੋਮਾਂਟਿਕ ਗੀਤ 'ਤੇ ਜਦੋਂ ਪਿਆ ਭੰਗੜਾ 

By  Shaminder August 24th 2018 09:53 AM

ਪ੍ਰਭ ਗਿੱਲ Prabh Gill ਜਿਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।ਉਨ੍ਹਾਂ ਨੇ ਕਈ ਹਿੱਟ ਗੀਤ Song ਦਿਤੇ ਨੇ । ਵਾਹ ਸੱਜਣ ਜੀ ਤੁਹਾਡੀਆਂ ਕੀ ਨੇ ਬਾਤਾਂ ,ਥੋਡੇ ਹੀ ਦਿਨ ਨੇ ਥੋਡੀਆਂ ਹੀ ਨੇ ਰਾਤਾਂ,ਮੇਰੇ ਕੋਲੋਂ ਮੈਨੂੰ ਮੰਗਦੀ,ਸ਼ੁਕਰ ਦਾਤਿਆ ,ਸ਼ੁਕਰ ਦਾਤਿਆ ,ਜ਼ਿੰਦਗੀ ਰਹੀ ਹੈ ਗੁਜ਼ਰ ਦਾਤਿਆ ।ਜੀ ਹਾਂ ਇਹ ਕੁਝ ਅਜਿਹੇ ਗੀਤ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਮਚਾ ਦਿੱਤੀਆਂ ।ਪ੍ਰਭ ਗਿੱਲ ਦੀ ਅਵਾਜ਼ 'ਚ ਅਜਿਹੀ ਕਸ਼ਿਸ਼ ਹੈ ਕਿ ਉਨ੍ਹਾਂ ਦੀ ਅਵਾਜ਼ ਕੰਨਾਂ 'ਚ ਮਿੱਠਾ ਰਸ ਘੋਲਦੀ ਜਾਪਦੀ ਹੈ ।ਪ੍ਰਭ ਗਿੱਲ ਏਨੀਂ ਦਿਨੀਂ ਵੈਨਕੂਵਰ ਟੂਰ 'ਤੇ ਹਨ ।ਉੱਥੇ ਉਹ ਕਈ ਗੀਤਾਂ ਅਤੇ ਆਪਣੇ ਹੋਰ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਗੀਤ 'ਤੇ ਪਰਫਾਰਮੈਂਸ  ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ,ਜਿਸ 'ਚ ਇੱਕ ਭੰਗੜਾ ਟੀਮ ਉਨ੍ਹਾਂ ਦੇ ਗਾਏ ਗੀਤ 'ਤੇ ਆਪਣੀ ਪਰਫਾਰਮੈਂਸ ਦੇ ਰਹੀ ਹੈ ।

https://www.instagram.com/p/BmxZ7D2HUhk/

ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ । ਇਸ ਰੋਮਾਂਟਿਕ ਗੀਤ 'ਤੇ ਪਰਫਾਰਮੈਂਸ ਦੇ ਰਹੀ ਟੀਮ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।ਉਨ੍ਹਾਂ ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਵੇਖ ਕੇ ਬਹੁਤ ਹੀ ਵਧੀਆ ਲੱਗਿਆ ਤੁਸੀਂ ਪੱਕਾ ਖੁਸ਼ ਹੋਵੋਗੇ।ਰੋਮਾਂਟਿਕ ਗੀਤ ਤੇ ਭੰਗੜਾ।ਇਸ ਵੀਡਿਓ 'ਤੇ ਗਾਇਕ ਬੱਬਲ ਰਾਏ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਇਸ ਟੀਮ ਦੇ ਕੰਮ ਨੂੰ ਚੋਟੀ ਦਾ ਕੰਮ ਕਰਾਰ ਦਿੱਤਾ ਹੈ ।

prabh gil

Related Post