ਲਾਕਡਾਊਨ ਤੋਂ ਪਰੇਸ਼ਾਨ ਅਦਾਕਾਰ ਮਨਮੀਤ ਗਰੇਵਾਲ ਨੇ ਘਰ ’ਚ ਲਿਆ ਫਾਹਾ, ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ

By  Rupinder Kaler May 16th 2020 03:36 PM

ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਸਭ ਦੇ ਚਲਦੇ ਛੋਟੇ ਪਰਦੇ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਆਪਣੇ ਘਰ 'ਚ ਫਾਹਾ ਲੈਕੇ ਆਤਮਹੱਤਿਆ ਕਰ ਲਈ। ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ 'ਚ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ। ਪਹਿਲਾਂ ਤੋਂ ਕਰਜ਼ 'ਚ ਡੁੱਬੇ ਤੇ ਆਰਥਿਕ ਤੰਗੀ ਨਾਲ ਜੂਝ ਰਿਹਾ ਮਨਮੀਤ ਗਰੇਵਾਲ ਲੌਕਡਾਊਨ ਕਾਰਨ ਛੋਟੇ-ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇਸ਼ਾਨ ਸੀ।

https://twitter.com/ManmeetGrewal69/status/927407664195239936

ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਸੀ। ਜਿਸ ਦੇ ਚੱਲਦਿਆਂ ਉਹ ਡਿਪੈਰਸ਼ਨ ਦਾ ਸ਼ਿਕਾਰ ਹੋ ਗਿਆ। ਮਨਮੀਤ ਗਰੇਵਾਲ ਦੇ ਖ਼ਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਕਰਜ਼ ਲਿਆ ਹੋਇਆ ਸੀ। ਲੌਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰਥ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਮਨਜੀਤ ਨੇ ਦੱਸਿਆ ਕਿ ਫਾਂਸੀ ਲਾਉਣ ਮਗਰੋਂ ਉਨ੍ਹਾਂ ਦੀ ਪਤਨੀ ਨੇ ਪਤੀ ਦੀ ਲਮਕਦੀ ਲਾਸ਼ ਨੂੰ ਹੇਠਾਂ ਤੋਂ ਫੜ੍ਹਿਆ ਸੀ ਤੇ ਤੇ ਉਹ ਲੋਕਾਂ ਨੂੰ ਉਸ ਦੀ ਗਰਦਨ 'ਚ ਬੰਨ੍ਹਿਆ ਦੁਪੱਟਾ ਕੈਂਚੀ ਨਾਲ ਕੱਟਣ ਦੀ ਗੁਹਾਰ ਲਾਉਂਦੀ ਰਹੀ। ਕੋਰੋਨਾ ਵਾਇਰਸ ਦੇ ਡਰ ਕਾਰਨ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ।

 

ਇੱਥੋਂ ਤਕ ਕਿ ਕੁਝ ਸਮੇਂ ਬਾਅਦ ਪਹੁੰਚੇ ਡਾਕਟਰ ਤੇ ਪੁਲਿਸ ਨੇ ਵੀ ਕੋਈ ਮਦਦ ਨਾ ਕੀਤੀ। ਕਰੀਬ ਇਕ ਘੰਟੇ ਬਾਅਦ ਬਿਲਡਿੰਗ ਦੇ ਗਾਰਡ ਨੇ ਮਨਮੀਤ ਦੇ ਗਲੇ 'ਚੋਂ ਦੁਪੱਟਾ ਕੱਟਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Related Post