ਅੰਮ੍ਰਿਤ ਮਾਨ ਕਿਸ ਨੂੰ ਵਿਖਾ ਰਹੇ ਨੇ 'ਆਕੜ',ਵੇਖੋ ਵੀਡੀਓ

By  Shaminder December 14th 2019 10:36 AM -- Updated: December 14th 2019 10:37 AM

ਅੰਮ੍ਰਿਤ ਮਾਨ ਦਾ ਨਵਾਂ ਗੀਤ 'ਆਕੜ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਅੰਮ੍ਰਿਤ ਮਾਨ ਨੇ ਨਖਰੇ ਵਾਲੇ ਜੱਟ ਦੀ ਗੱਲ ਕੀਤੀ ਹੈ । ਜੋ ਪੂਰੇ ਐਟੀਟਿਊਡ 'ਚ ਰਹਿੰਦਾ ਹੈ ।ਪਰ ਇਸ ਜੱਟ ਨੂੰ ਜੱਟੀ ਵੀ ਬਰਾਬਰ ਦੀ ਮਿਲੀ ਹੈ ਜੋ ਇਸ ਅੜਬ ਜੱਟ ਦੀ ਆਕੜ ਸਹਿੰਦੀ ਹੀ ਹੈ ਨਾਲ ਹੀ ਉਸ ਨੂੰ ਵੀ ਆਕੜ ਕੇ ਦਿਖਾਉਂਦੀ ਹੈ ।ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਬਹੁਤ ਹੀ ਖੂਬਸੂਰਤ ਲਿਖੇ ਹਨ ।

ਅੰਮ੍ਰਿਤ ਮਾਨ ਨੂੰ ਹਿੱਟ ਗਾਣਿਆਂ ਵਾਲੀ ਮਸ਼ੀਨ ਕਿਹਾ ਜਾਂਦਾ ਹੈ, ਜਿਸ ਦਾ ਅੰਦਾਜ਼ਾ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਆ ਰਹੇ ਹਿੱਟ ਗਾਣਿਆਂ ਤੋਂ ਲਗਾਇਆ ਜਾ ਸਕਦਾ ਹੈ । ਉਹਨਾਂ ਦਾ 'ਕੰਬੀਨੇਸ਼ਨ' ਗਾਣਾ ਸੁਪਰ ਡੂਪਰ ਹਿੱਟ ਹੋਇਆ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਹਰ ਥਾਂ ਤੇ ਇਹ ਗਾਣਾ ਵੱਜਦਾ ਸੁਣਾਈ ਦਿੰਦਾ ਹੈ ।

https://www.instagram.com/p/B5-XjOUBVot/

ਉਂਝ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਅੰਮ੍ਰਿਤ ਮਾਨ ਨੇ ਖੁਦ ਲਿਖੇ ਹਨ, ਤੇ ਇਸ ਗੀਤ ਨੂੰ ਦੇਸੀ ਕਰਿਊ ਨੇ ਆਪਣਾ ਸੰਗੀਤ ਦੇ ਕੇ ਸਜਾਇਆ ਹੈ । ਗਾਣੇ ਦੀ ਵੀਡੀਓ ਦਾ ਫ਼ਿਲਮਾਂਕਣ  SAVIO & YUG ਨੇ ਕੀਤਾ ਹੈ  ।

Related Post