ਦਿਲਪ੍ਰੀਤ ਢਿੱਲੋਂ ਦੇ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਇਸ ਤਰ੍ਹਾਂ ਬਿਤਾ ਰਹੇ ਜ਼ਿੰਦਗੀ, ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਵੀਡੀਓ

By  Shaminder August 22nd 2020 01:07 PM

ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਇੱਕ ਵਾਰ ਮੁੜ ਤੋਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂ ਰਹੀ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੁਰਲੇਜ਼ ਅਖਤਰ ਅਤੇ ਆਰ ਨੇਤ ਦੇ ਗੀਤ ਡਿਫਾਲਟਰ ‘ਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/CEIqEGXBki3/

ਉਨ੍ਹਾਂ ਦੇ ਇਸ ਵੀਡੀਓ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਲੋਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਦੇ ਨਾਲ ਉਨ੍ਹਾਂ ਦੀ ਪਤਨੀ ਦੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ ।

https://www.instagram.com/p/CDhBrvzhJw1/

ਜਿਸ ਤੋਂ ਬਾਅਦ ਦੋਨਾਂ ਦਰਮਿਆਨ ਇੱਕ ਦੂਜੇ ‘ਤੇ ਇਲਜ਼ਾਮ ਲਗਾਏ ਗਏ ਸਨ । ਜਿਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾਂ ਕਰਕੇ ਆਪਣਾ ਪੱਖ ਰੱਖਿਆ ਸੀ । ਕੁਝ ਸਮਾਂ ਤਾਂ ਉਹ ਆਪਣੇ ਇਸ ਝਗੜੇ ਕਾਰਨ ਗੀਤਾਂ ਤੋਂ ਵੀ ਦੂਰ ਰਹੇ ਸਨ। ਪਰ ਹੁਣ ਇਸ ਸਮੱਸਿਆ ਤੋਂ ਉੱਭਰ ਰਹੇ ਹਨ ।

Related Post