ਸਿੱਖ ਦੇ ਕਿਰਦਾਰ 'ਚ ਨਜ਼ਰ ਆਉਣਗੇ ਆਮਿਰ ਖ਼ਾਨ,ਲਾਲ ਸਿੰਘ ਚੱਡਾ ਲਈ ਕੀਤੀ ਖ਼ਾਸ ਤਿਆਰੀ,ਪੰਜਾਬਣ ਦੇ ਲੁਕ 'ਚ ਨਜ਼ਰ ਆਈ ਕਰੀਨਾ

By  Shaminder November 11th 2019 05:21 PM -- Updated: November 11th 2019 06:25 PM

ਹਰ ਵਾਰ ਆਪਣੀਆਂ ਸਾਰੀਆਂ ਫ਼ਿਲਮਾਂ ਦੇ ਕਿਰਦਾਰ ਲਈ ਜੰਮ ਕੇ ਮਿਹਨਤ ਕਰਨ ਵਾਲੇ ਆਮਿਰ ਖ਼ਾਨ ਲਾਲ ਸਿੰਘ ਚੱਡਾ ਦੇ ਕਿਰਦਾਰ ‘ਚ ਢਲਣ ਲਈ ਖੂਬ ਮਿਹਨਤ ਕਰ ਰਹੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਿਕ ਆਮਿਰ ਖ਼ਾਨ ਇਸ ਫ਼ਿਲਮ ‘ਚ ਆਪਣੀ ਉਮਰ ਨਾਲੋਂ ਛੋਟੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ। 'ਲਾਲ ਸਿੰਘ ਚੱਡਾ' ਅਗਲੇ ਸਾਲ 2020 'ਚ ਕ੍ਰਿਸਮਸ ਦੇ ਸਮੇਂ ਰਿਲੀਜ਼ ਹੋਵੇਗੀ।

https://www.instagram.com/p/B4sOO7aBB7f/

ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖ਼ਾਨ ਦੀ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਡਾ' ਹੈ। ਇਸ ਦੇ ਲਈ ਉਹ ਕਾਫੀ ਤਿਆਰੀ 'ਚ ਲੱਗੇ ਹੋਏ ਹਨ। ਇਹ ਫਿਲਮ ਹਾਲੀਵੁੱਡ ਦੇ ਟੌਮ ਹੈਂਕਸ ਦੀ ਫ਼ਿਲਮ 'ਫਾਰੈਸਟ ਗੰਪ' ਦੀ ਆਫੀਸ਼ੀਅਲ ਰੀਮੇਕ ਹੋਵੇਗੀ।ਆਮਿਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਆ-ਜਾ ਰਹੇ ਹਨ। ਉਨ੍ਹਾਂ ਨੇ ਬੀਤੇ ਸਤੰਬਰ ਦੇ ਦੂਜੇ ਹਫ਼ਤੇ ਵੀ ਆਪਣੀ ਟੀਮ ਨਾਲ ਪੰਜਾਬ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨਾਲ ਵੀ ਮੁਲਾਕਾਤ ਕੀਤੀ ਸੀ।ਗਿੱਪੀ ਨੇ ਆਮਿਰ ਨੂੰ ਇਕ ਕੜਾ ਗਿਫ਼ਤ ਕੀਤਾ ਸੀ। ਇਸ ਗਿਫ਼ਟ ਤੋਂ ਆਮਿਰ ਇੰਨੇ ਖ਼ੁਸ਼ ਹਨ ਕਿ ਉਹ ਫ਼ਿਲਮ 'ਚ ਵੀ ਇਸ ਨੂੰ ਪਹਿਨਣ ਵਾਲੇ ਹਨ। ਸੁਪਰਸਟਾਰ ਆਮਿਰ ਦੀ ਇਹ ਫ਼ਿਲਮ ਪੂਰੇ ਦੇਸ਼ 'ਚ 100 ਲੋਕੇਸ਼ਨਾਂ 'ਤੇ ਸ਼ੂਟ ਹੋਣੀ ਹੈ।

https://www.instagram.com/p/B4qwC7uF70q/

ਇਸ 'ਚ ਆਮਿਰ ਖ਼ਾਨ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਕੰਮ ਕਰ ਰਹੀ ਹੈ।

 

Related Post