ਫ਼ਿਲਮ ‘ਲਾਲ ਸਿੰਘ ਚੱਡਾ’ ’ਚ ਇਸ ਤਰ੍ਹਾਂ ਦੇ ਦਿਖਾਈ ਦੇਣਗੇ ਆਮਿਰ ਖ਼ਾਨ, ਸਰਦਾਰ ਵਾਲੀ ਲੁੱਕ ਦੇਖ ਕੇ ਲੋਕ ਇਸ ਤਰ੍ਹਾਂ ਦੇ ਕਰ ਰਹੇ ਹਨ ਕਮੈਂਟ

By  Rupinder Kaler November 13th 2019 12:12 PM

ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ । ਇਸ ਸ਼ੂਟਿੰਗ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਆਮਿਰ ਖ਼ਾਨ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਹੈ । ਇਸ ਫ਼ਿਲਮ ਵਿੱਚ ਆਮਿਰ ਇੱਕ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ ਉਹਨਾਂ ਨੇ ਇਸ ਕਿਰਦਾਰ ਲਈ ਕਾਫੀ ਮਿਹਨਤ ਕੀਤੀ ।

ਇਸ ਲੁੱਕ ਨੂੰ ਪਾਉਣ ਲਈ ਉਹਨਾਂ ਨੇ ਇਸ ਤੇ ਛੇ ਮਹੀਨੇ ਕੰਮ ਕੀਤਾ ਹੈ ਲੱਗਪਗ ਉਹਨਾਂ ਨੇ ਇਸ ਲਈ 20 ਕਿਲੋ ਵਜ਼ਨ ਘਟਾਇਆ ਹੈ । ਵਾਇਰਲ ਤਸਵੀਰ ਵਿੱਚ ਆਮਿਰ ਸੰਘਣੀ ਦਾੜ੍ਹੀ ਤੇ ਪੱਗ ਵਿੱਚ ਨਜ਼ਰ ਆ ਰਹੇ ਹਨ । ਲੋਕ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਹਨ, ਤੇ ਬਹੁਤ ਹੀ ਵਧੀਆ ਕਮੈਂਟ ਕਰ ਰਹੇ ਹਨ । ਇੱਕ ਯੂਜਰ ਨੇ ਲਿਖਿਆ ਹੈ ਐਕਟਰ ਹੋਵੇ ਤਾਂ ਇਸ ਤਰ੍ਹਾਂ ਦਾ, ਇੱਕ ਹੋਰ ਨੇ ਕਮੈਂਟ ਕੀਤਾ ਹੈ ਬਹੁਤ ਹੈਂਡਸਮ ਸਰਦਾਰ ਦਿਖ ਰਹੇ ਹਨ ।

https://www.instagram.com/p/B4r5DFbAgxm/?utm_source=ig_web_copy_link

ਕੁਝ ਦਿਨ ਪਹਲਾਂ ਆਮਿਰ ਨੇ ਵੀ ਫ਼ਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ । ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਨੂੰ ਭਾਰਤ ਦੀਆਂ 100 ਵੱਖ ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਜਾਵੇਗਾ ।

https://twitter.com/aamir_khan/status/1191958729375277056

ਫ਼ਿਲਮ ਵਿੱਚ ਆਮਿਰ ਦਾ ਕਿਰਦਾਰ ਜੀਵਨ ਦੇ ਸਫ਼ਰ ਨੂੰ ਦਰਸਾਏਗਾ । ਇਸ ਲਈ ਹਰ ਵਾਰ ਨਵੀਂ ਲੋਕੇਸ਼ਨ ਹੋਵੇਗੀ । ਇਹ ਫ਼ਿਲਮ ਆਸਕਰ ਜਿੱਤ ਚੁੱਕੀ ਹਾਲੀਵੁੱਡ ਫ਼ਿਲਮ ਦਾ ਰੀਮੇਕ ਹੈ ।

Related Post