ਆਮਿਰ ਖ਼ਾਨ ਨੂੰ ਮਿਸਟਰ ਪ੍ਰਫੈਕਟਨਿਸਟ ਬਨਾਉਣ ਪਿੱਛੇ ਇਸ ਬੰਦੇ ਦਾ ਰਿਹਾ ਵੱਡਾ ਹੱਥ, ਅਚਾਨਕ ਹੋਇਆ ਦਿਹਾਂਤ, ਸਦਮੇ ਵਿੱਚ ਅਮਿਰ ਖ਼ਾਨ

By  Rupinder Kaler May 13th 2020 05:36 PM

ਅਦਾਕਾਰ ਆਮਿਰ ਖ਼ਾਨ ਦੇ ਅਸਿਸਟੈਂਟ ਅਮੋਸ ਨਹੀਂ ਰਹੇ । ਅਮੋਸ ਪਿਛਲੇ 25 ਸਾਲਾਂ ਤੋਂ ਆਮਿਰ ਦੇ ਨਾਲ ਕੰਮ ਕਰਦੇ ਆ ਰਹੇ ਸਨ । ਅਮੋਸ ਦੀ ਮੌਤ ਦੀ ਪੁਸ਼ਟੀ ਆਮਿਰ ਦੇ ਕਰੀਬੀ ਦੋਸਤ ਅਤੇ ਫ਼ਿਲਮ ਲਗਾਨ ਵਿੱਚ ਕੰਮ ਕਰਨ ਵਾਲੇ ਅਦਾਕਾਰ ਹਾਜੀ ਕਰੀਮ ਨੇ ਕੀਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਅਮੋਸ ਬਿਲਕੁਲ ਤੰਦਰੁਸਤ ਸਨ ਪਰ 12 ਮਈ ਨੂੰ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ।

https://www.instagram.com/p/CAFueL5ht_F/

ਅਮੋਸ 60 ਸਾਲਾਂ ਦੇ ਸਨ । ਆਮਿਰ ਨੇ ਇਹ ਗੱਲ ਹਾਜੀ ਕਰੀਮ ਨੂੰ ਮੈਸੇਜ ਕਰਕੇ ਦੱਸੀ, ਉਹਨਾਂ ਦੱਸਿਆ ਕਿ ‘ਆਮਿਰ ਇਸ ਗੱਲ ਨਾਲ ਪੂਰੀ ਤਰ੍ਹਾਂ ਹੈਰਾਨ ਸਨ, ਉਹਨਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਅਚਾਨਕ ਕੀ ਹੋ ਗਿਆ । ਅਮੋਸ ਨੂੰ ਕੋਈ ਬਿਮਾਰੀ ਨਹੀਂ ਸੀ, ਉਹ ਬਿਲਕੁਲ ਠੀਕ ਸਨ । ਆਮਿਰ ਨੇ ਕਿਹਾ ਕਿ ਇਹ ਸਭ ਕੁਝ ਉਹਨਾਂ ਦੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ।

ਆਮਿਰ ਨੂੰ ਇਸ ਦਾ ਬਹੁਤ ਦੁੱਖ ਹੈ ਕਿਉਂਕਿ ਅਮੋਸ ਉਹਨਾਂ ਦੇ ਬਹੁਤ ਕਰੀਬ ਰਿਹਾ ਹੈ, ਆਮਿਰ ਉਸ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਸਨ । ਜੋ ਵੀ ਕੋਈ ਆਮਿਰ ਨੂੰ ਪਰਫੈਕਟਨਿਸਟ ਮੰਨਦੇ ਹਨ, ਉਸ ਦੇ ਪਿੱਛੇ ਅਮੋਸ ਦੀ ਮਿਹਨਤ ਤੇ ਲਗਨ ਸੀ’ । ਅਮੋਸ ਆਪਣੀ ਪਤਨੀ ਤੇ ਦੋ ਬੱਚਿਆ ਨਾਲ ਮੁੰਬਈ ਵਿੱਚ ਰਹਿੰਦੇ ਸਨ । ਕੁਝ ਚਿਰ ਉਹਨਾਂ ਨੇ ਰਾਣੀ ਮੁਖਰਜੀ ਨਾਲ ਕੰਮ ਕੀਤਾ ਸੀ ਪਰ ਬਾਅਦ ਵਿੱਚ ਉਹ ਇੱਕ ਵਾਰ ਫਿਰ ਆਮਿਰ ਨਾਲ ਜੁੜ ਗਏ ਸਨ ।

https://www.instagram.com/p/CAGKIyonbfs/?utm_source=ig_embed

Related Post