ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੂੰ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਦੌਰਾਨ ਲੱਗੀ ਸੱਟ

By  Shaminder October 20th 2020 01:18 PM -- Updated: October 20th 2020 01:20 PM

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਏਨੀਂ ਦਿਨੀਂ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਸ਼ੂਟਿੰਗ ਦੌਰਾਨ ਉਨ੍ਹਾਂ ਦੀਆਂ ਪਸਲੀਆਂ ‘ਚ ਸੱਟ ਵੱਜ ਗਈ ।ਹਾਲਾਂਕਿ ਇਸ ਕਾਰਨ ਸ਼ੂਟਿੰਗ ‘ਚ ਕੋਈ ਰੁਕਾਵਟ ਨਹੀਂ ਆਈ ਹੈ ।ਐਕਟਰ ਨੇ ਦਵਾਈਆਂ ਲਈਆਂ ਅਤੇ ਕੁਝ ਦੇਰ ਬਾਅਦ ਹੀ ਸ਼ੂਟਿੰਗ ਸ਼ੁਰੂ ਕਰ ਦਿੱਤੀ ।

aamir and Kareena aamir and Kareena

‘ਲਾਲ ਸਿੰਘ ਚੱਡਾ’ ਦੀ ਟੀਮ ਵੱਲੋਂ ਸ਼ੂਟਿੰਗ ਲਈ ਸਭ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕੀਤਾ ਜਾ ਰਿਹਾ ਹੈ ।ਆਮਿਰ ਖ਼ਾਨ ਅਕਸਰ ਆਪਣੇ ਕਿਰਦਾਰਾਂ ‘ਚ ਖੁੱਭਣ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਇਹ ਫ਼ਿਲਮ ‘ਟੌਮ ਹੈਕਸ ਦੇ ਫਾਰੈਸਟ ਗੰਪ’ ਤੋਂ ਪ੍ਰੇਰਿਤ ਹੈ। ‘ਲਾਲ ਸਿੰਘ ਚੱਡਾ’ ਨੂੰ ਅਦਵੈਤ ਚੰਦਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ।

ਹੋਰ ਪੜ੍ਹੋ : ਆਮਿਰ ਖ਼ਾਨ ਦੇ ਭਰਾ ਦਾ ਇਲਜ਼ਾਮ, ਇਸ ਵਜ੍ਹਾ ਕਰਕੇ ਪਰਿਵਾਰ ਨੇ ਘਰ ਰੱਖਿਆ ਕੈਦ ਕਰਕੇ

aamir with rana aamir with rana

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।

aamir khanਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਥ੍ਰੀ ਇਡੀਅਟਸ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਵੀ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

Related Post