ਆਓ ਮਿਲੀਏ ਰੇਸ 3 ਦੀ ਸਟਾਰ ਕਾਸ੍ਟ ਨੂੰ

By  PTC Buzz November 10th 2017 05:54 AM

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਆਉਣ ਵਾਲੀ ਫ਼ਿਲਮ ਰੇਸ 3 ਦੀ ਤਕਰੀਬਨ ਸਾਰੀ ਕਾਸ੍ਟ ਪੂਰੀ ਹੋ ਚੁਕੀ ਹੈ | ਸਲਮਾਨ ਖਾਨ ਨੇ ਅੱਜ ਫੇਸਬੁੱਕ ਤੇ ਰੇਸ 3 ਦੀ ਸਾਰੀ ਟੀਮ ਨਾਲ ਤਸਵੀਰ ਖਿਚਵਾਈ ਹੈ ਅਤੇ ਸੱਭ ਨਾਲ ਸਾਂਝਾ ਕਿੱਤੀ ਹੈ | ਤਸਵੀਰ ਵਿਚ ਡੈਸੀ ਸ਼ਾਹ (Daisy Shah), ਬੌਬੀ ਦਿਓਲ (Bobby Deol), ਰਮੇਸ਼ ਤੌਰਾਨੀ (Ramesh Taurani), ਸਲਮਾਨ ਖਾਨ (Salman Khan), ਜੈਕਲੀਨ ਫ਼ਰਨਾਂਡਿਸ (Jacqueline Franandez), ਸਾਕਿਬ ਸਲੀਮ (Saqib Saleem), ਰੇਮੋ ਡਿਸੂਜ਼ਾ (Remo D'Souza) ਨਜ਼ਰ ਆ ਰਹੇ ਨੇ |

ਖ਼ਬਰ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਫ਼ਿਲਮ 'ਚ ਸਲਮਾਨ ਖਾਨ ਬੇਤੋਰ ਰਣਵੀਰ ਸਿੰਘ ਦੀ ਭੂਮਿਕਾ ਨਿਭਾਉਣਗੇ ਅਤੇ ਬੌਬੀ ਦਿਓਲ, ਰਾਜੀਵ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਰੇਸ 3 (Race 3) ਦੇ ਵਿਲੇਨ ਦੀ ਭੂਮਿਕਾ ਲਈ ਸ਼ਾਹਰੁਖ ਖ਼ਾਨ ਨੂੰ ਆਫ਼ਰ ਦਿੱਤੀ ਗਈ ਸੀ ਪਰ ਸ਼ਾਹਰੁਖ ਖ਼ਾਨ ਨੇ ਮਨਾਂ ਕਰ ਦਿੱਤਾ ਕਿਉਂਕਿ ਉਹ ਕੋਈ ਹੋਰ ਵਿਲੇਨ ਦੀ ਭੂਮਿਕਾ ਨਹੀਂ ਸੀ ਨਿਭਾਉਣਾ ਚਾਹੁੰਦੇ |

Related Post