ਆਰਿਆ ਬੱਬਰ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ, ਫ਼ਿਲਮ ’ਚ ਹੈ ਕੁਝ ਖ਼ਾਸ

By  Rupinder Kaler March 16th 2020 05:28 PM

ਆਰਿਆ ਬੱਬਰ ਨੇ ਹਾਲ ਹੀ ਵਿੱਚ ‘ਗਾਂਧੀ ਫਿਰ ਆ ਗਿਆ’ ਨਾਲ ਪੰਜਾਬੀ ਸਿਨੇਮਾ ਵਿੱਚ ਵਾਪਸੀ ਕੀਤੀ ਹੈ । ਇਸ ਫ਼ਿਲਮ ਤੋਂ ਬਾਅਦ ਆਰਿਆ ਬੱਬਰ ਨੇ ਹਾਲ ਹੀ ਵਿੱਚ ਇੱਕ ਹੋਰ ਪੰਜਾਬੀ ਫ਼ਿਲਮ ‘ਜੱਟੀ 15 ਮੁਰੱਬਿਆਂ ਵਾਲੀ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ । ਇਸ ਫ਼ਿਲਮ ਨੂੰ ਲੈ ਕੇ ਆਰਿਆ ਬੱਬਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਵੀ ਪਾਈਆਂ ਹਨ । ਆਰਿਆ ਬੱਬਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਇਸ ਫ਼ਿਲਮ ਵਿੱਚ ਐਂਟੀ ਹੀਰੋ ਦੇ ਮੇਨ ਰੋਲ ਵਿੱਚ ਹਨ, ਤੇ ਇਹ ਉਹਨਾਂ ਦੇ ਫ਼ਿਲਮੀ ਕਰੀਅਰ ਵਿੱਚ ਪਹਿਲਾ ਮੌਕਾ ਹੈ ਜਦੋਂ ਉਹ ਇਸ ਤਰ੍ਹਾਂ ਦਾ ਰੋਲ ਕਰ ਰਹੇ ਹਨ ।

https://www.instagram.com/p/B9ydPp8Bvo1/

ਇਹ ਕਿਰਦਾਰ ਮੇਰੇ ਕਰੀਅਰ ਦਾ ਬਹੁਤ ਹੀ ਚੁਣੌਤੀਪੂਰਨ ਰੋਲ ਹੋਵੇਗਾ । ਆਰਿਆ ਬੱਬਰ ਨੇ ਇੱਕ ਐਕਸ਼ਨ ਹੀਰੋ ਦੇ ਤੌਰ ਤੇ ਵਾਪਸੀ ਕੀਤੀ ਸੀ, ਤੇ ਹੁਣ ਉਹ ਆਪਣੇ ਪ੍ਰਸ਼ੰਸਕਾਂ ਨੂੰ ਵੱਖਰਾ ਕਿਰਦਾਰ ਦਿਖਾਉਣ ਜਾ ਰਹੇ ਹਨ । ਇਸ ਸਭ ਨੂੰ ਲੈ ਕੇ ਆਰਿਆ ਬੱਬਰ ਨੇ ਕਿਹਾ ਕਿ ਉਹਨਾਂ ਲਈ 2020 ਸਾਲ ਵੱਖਰੇ ਵੱਖਰੇ ਤਜ਼ਰਬਿਆਂ ਵਾਲਾ ਸਾਲ ਹੈ ਤੇ ਇਹ ਪੰਜਾਬੀ ਸਿਨੇਮਾ ਲਈ ਵੀ ਚੰਗਾ ਹੈ ਕਿਉਂਕਿ ਇਸ ਵਿੱਚ ਕੁਝ ਹੱਟ ਕੇ ਕੀਤਾ ਜਾ ਰਿਹਾ ਹੈ ।

https://www.instagram.com/p/B9wFGIVBqLi/

ਫ਼ਿਲਮ ਦੀ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਦੇਵੀ ਸ਼ਰਮਾ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਔਰਤਾਂ ਨਾਲ ਜੁੜੇ ਸਮਾਜਿਕ ਮੁੱਦਿਆਂ ਦੇ ਆਲੇ ਦੁਆਲੇ ਘੁੰਮਦੀ ਹੈ । ਫ਼ਿਲਮ ਦੀ ਕਹਾਣੀ ਮਿਸ ਖੁਸ਼ਬੂ ਨੇ ਲਿਖੀ ਹੈ ਤੇ ਗੁਗਨੀ ਗਿੱਲ ਮੇਨ ਹੀਰੋਇਨ ਦੇ ਰੋਲ ਵਿੱਚ ਹੈ ।

https://www.instagram.com/p/B88PjnpBTAS/

Related Post