ਅੱਜ ਹੈ ਆਰਿਆ ਬੱਬਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਸਫ਼ਰ 

By  Rupinder Kaler May 24th 2019 03:12 PM

ਪਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਦਿਖeਾਈ ਦੇਣ ਵਾਲੇ ਆਰਿਆ ਬੱਬਰ ਦਾ ਜਨਮ ਦਿਨ ਹੈ। ਉਹਨਾਂ ਦਾ ਜਨਮ 24 ਮਈ, 1981 ਨੂੰ ਹੋਇਆ ਸੀ । ਆਰਿਆ ਬੱਬਰ ਨੂੰ ਐਕਟਿੰਗ ਦਾ ਗੁਰ ਵਿਰਾਸਤ 'ਚ ਮਿਲਿਆ ਹੈ ।ਆਰਿਆ ਬੱਬਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ਅਬ ਕੇ ਬਰਸ ਨਾਲ ਕੀਤੀ ਸੀ । ਇਸ ਤੋਂ ਇਲਾਵਾਂ ਉਹਨਾਂ ਨੇ ਬਾਲੀਵੁੱਡ ਦੀਆਂ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ ।

https://www.instagram.com/p/Bxh-CApBKeC/

ਆਰਿਆ ਬੱਬਰ ਨੇ ਸਲਮਾਨ ਖ਼ਾਨ ਦੀ ਫ਼ਿਲਮ ਰੈੱਡੀ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਜੋਕਰ, ਮਟਰੂ ਕੀ ਬਿਜਲੀ ਕਾ ਮਨਟੋਲਾ, ਚਾਕ ਐਂਡ ਡਸਟਰ ਵਿੱਚ ਕੰਮ ਕੀਤਾ । ਪਰ ਇਸ ਦੇ ਬਾਵਜੂਦ ਉਹਨਾਂ ਨੂੰ ਖ਼ਾਸ ਸਫਲਤਾ ਹਾਸਲ ਨਹੀਂ ਹੋਈ । ਇਸ ਤੋਂ ਬਾਅਦ ਉਹਨਾਂ ਨੇ ਪਾਲੀਵੁੱਡ ਵੱਲ ਰੁਖ ਕੀਤਾ ।'ਯਾਰ ਅਣਮੁੱਲੇ, 'ਜੱਟਸ ਇਨ ਗੋਲਮਾਲ', 'ਵਿਰਸਾ', 'ਹੀਰ ਐਂਡ ਹੀਰੋ', 'ਨੌਟੀ ਜੱਟਸ' ਵਰਗੀਆਂ ਫਿਲਮਾਂ ਨਾਲ ਆਰਿਆ ਬੱਬਰ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ।

https://www.instagram.com/p/BxPR5fLhU0r/

ਆਰਿਆ ਬੱਬਰ 'ਬਿੱਗ ਬੌਸ ਸੀਜ਼ਨ ੮' ਵਿੱਚ ਵੀ ਹਿੱਸਾ ਲੈ ਚੁੱਕੇ ਹਨ । ਸੀਰੀਅਲ 'ਸੰਕਟ ਮੋਚਨ ਮਹਾਬਲੀ ਹਨੂੰਮਾਨ' 'ਚ ਰਾਵਣ ਦਾ ਕਿਰਦਾਰ ਨਿਭਾਅ ਕੇ ਆਰਿਆ ਬੱਬਰ ਮਸ਼ਹੂਰ ਹੋ ਗਏ ਸਨ।

https://www.instagram.com/p/Bp9kgqgBa_t/

Related Post