ਆਰਿਆ ਬੱਬਰ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰ ਇੰਝ ਦਿੱਤੀ ਵਧਾਈ

By  Shaminder February 22nd 2020 12:44 PM

ਆਰਿਆ ਬੱਬਰ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ । ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਆਪਣੀ ਪਤਨੀ ਦੇ ਨਾਲ ਬਹੁਤ ਹੀ ਖੂਬਸੂਰਤ ਜਿਹੀ ਤਸਵੀਰ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਵਿਆਹ ਵੇਲੇ ਅਤੇ ਹੁੁੁਣ ਦੀ ਤਸਵੀਰ ਸਾਂਝੀ ਕਰਦੇ ਹੋਏ ਬਹੁਤ ਹੀ ਵਧੀਆ ਕੈਪਸ਼ਨ ਵੀ ਦਿੱਤਾ ਹੈ ।ਉਨ੍ਹਾਂ ਨੇ ਲਿਖਿਆ ਕਿ ‘22 ਫਰਵਰੀ 2016 ਅਤੇ 22 ਫਰਵਰੀ 2020 ਤੇਰਾ ਪੀਛਾ ਨਾ ਮੈਂ ਛੋੜੂੰਗਾ ਸੋਹਣੀਏ, ਤੁਹਾਡੇ ਸਭ ਦੀਆਂ ਦੁਆਵਾਂ ਅਤੇ ਪਿਆਰ ਦੀ ਜ਼ਰੂਰਤ ਹੈ, ਹੈਪੀ ਐਨੀਵਰਸਿਰੀ ਜੈਸਮੀਨ ਬੱਬਰ ।

ਹੋਰ ਵੇਖੋ:ਆਰਿਆ ਬੱਬਰ ਨੇ ਬਚਪਨ ’ਚ ਪਿਤਾ ਰਾਜ ਬੱਬਰ ਦੀ ਜੇਬ ’ਚੋਂ ਚੋਰੀ ਕੀਤੇ ਸਨ ਪੈਸੇ…..!

https://www.instagram.com/p/B820OzIhRv0/

ਥੈਂਕ ਯੂ ਮੇਰੇ ਦੋਸਤ, ਮੇਰੇ ਪਿਆਰ, ਮੇਰੇ ਥੰਮ ਅਤੇ ਮੇਰਾ ਸਭ ਕੁਝ ਮੇਰਾ ਸਾਥ ਦੇਣ ਲਈ’।ਦੱਸ ਦਈਏ ਕਿ ਦੋਵਾਂ ਨੇ ਫਰਵਰੀ 2016 ‘ਚ ਵਿਆਹ ਕਰਵਾਇਆ ਸੀ ।ਉਨ੍ਹਾਂ ਦੇ ਵਿਆਹ ਦੀ ਵਰੇ੍ਹਗੰਢ ‘ਤੇ ਕਈ ਸੈਲੀਬ੍ਰੇਟੀਜ਼ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

https://www.instagram.com/p/B7oDfz1BXlo/

ਆਰਿਆ ਬੱਬਰ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।

https://www.instagram.com/p/B33ZjHBhu34/

ਜਿਸ ‘ਚ ‘ਯਾਰ ਅਣਮੁੱਲੇ’ ਵਰਗੀ ਫ਼ਿਲਮ ਵੀ ਸ਼ਾਮਿਲ ਹੈ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ  'ਗਾਂਧੀ ਫੇਰ ਆ ਗਿਆ' ਰਿਲੀਜ਼ ਹੋਈ ਹੈ, ਜਿਸ ਨੂੰ ਬਾਕਸ ਆਫ਼ਿਸ ‘ਤੇ ਵਧੀਆ ਰਿਸਪਾਂਸ ਮਿਲਿਆ ਹੈ ।

 

Related Post