ਅਦਾਕਾਰਾ ਸ਼ਵੇਤਾ ਤਿਵਾਰੀ ‘ਤੇ ਪਤੀ ਨੇ ਲਾਏ ਇਲਜ਼ਾਮ, ਕਿਹਾ ਨੌਕਰਾਂ ਵਰਗਾ ਕਰਦੀ ਹੈ ਸਲੂਕ

By  Shaminder July 1st 2020 04:54 PM

‘ਕਸੌਟੀ ਜ਼ਿੰਦਗੀ ਕੀ’ ਸੀਰੀਅਲ ਦੇ ਜ਼ਰੀਏ ਦਰਸ਼ਕਾਂ ‘ਚ ਆਪਣੀ ਖ਼ਾਸ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਵੇਤਾ ਤਿਵਾਰੀ ਏਨੀਂ ਦਿਨੀਂ ਮਨੋਰੰਜਨ ਦੀ ਦੁਨੀਆ ‘ਚ ਏਨੀ ਸਰਗਰਮ ਨਹੀਂ ਹੈ । ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ । ਉਨ੍ਹਾਂ ਦੀ ਰੀਅਲ ਲਾਈਫ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ । ਰਾਜਾ ਚੌਧਰੀ ਤੋਂ ਬਾਅਦ ਉਨ੍ਹਾਂ ਨੇ ਅਭਿਨਵ ਕੋਹਲੀ ਨਾਲ ਇਹ ਸੋਚ ਕੇ ਵਿਆਹ ਰਚਾਇਆ ਸੀ ਕਿ ਸ਼ਾਇਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਠੀਕ ਹੋ ਜਾਵੇਗੀ ।

https://www.instagram.com/p/CBYXJE6pIbl/

ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਦੋਨਾਂ ਦਰਮਿਆਨ ਕਦੇ ਵੀ ਕੁਝ ਠੀਕ ਨਹੀਂ ਸੀ ਚੱਲ ਰਿਹਾ।ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਪਤੀ ਅਭਿਨਵ ਕੋਹਲੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ ।ਸ਼ਵੇਤਾ ਤਿਵਾਰੀ ਨੇ ਅਭਿਨਵ ਕੋਹਲੀ ਖ਼ਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ ।

https://www.instagram.com/p/B__mJxUpsV-/

ਇਸ ਵਜ੍ਹਾ ਕਾਰਨ ਅਭਿਨਵ ਇਕ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਹੁਣ ਅਭਿਨਵ ਨੇ ਸ਼ਵੇਤਾ ’ਤੇ ਕਈ ਗੰਭੀਰ ਦੋਸ਼ ਲਾਏ ਹਨ। ਅਭਿਨਵ ਨੇ ਕਿਹਾ ਕਿ ਸ਼ਵੇਤਾ ਉਨ੍ਹਾਂ ਦੇ ਬੇਟੇ ਨਾਲ ਵੀ ਮਿਲਣ ਨਹੀਂ ਦਿੰਦੀ ਹੈ ਤੇ ਉਨ੍ਹਾਂ ਨਾਲ ਨੌਕਰਾਂ ਵਰਗਾ ਸਲੂਕ ਕਰਦੀ ਹੈ।

https://www.instagram.com/p/CBGSX09JTbs/

ਅਭਿਨਵ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਤੋਂ ਲੈ ਕੇ ਮਈ 2020 ਤਕ ਸ਼ਵੇਤਾ ਲਗਾਤਾਰ ਮੇਰੇ ਟੱਚ 'ਚ ਸੀ। ਮੈਂ ਉਨ੍ਹਾਂ ਦਾ ਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖ ਰਿਹਾ ਸੀ ਕਾਰ ’ਚ ਪੈਟਰੋਲ ਭਰਵਾਉਣ ਤੋਂ ਲੈ ਕੇ ਰਿਆਂਸ਼ ਲਈ ਕੁਝ ਖਰੀਦਣ ਤਕ।  ਪਰ ਹੁਣ ਉਹ ਮੈਨੂੰ ਰਿਆਂਸ਼ ਨੂੰ ਮਿਲਣ ਵੀ ਨਹੀਂ ਦੇ ਰਹੀ।

Related Post