4 ਸਾਲਾਂ 'ਚ 17 ਫਲਾਪ ਫ਼ਿਲਮਾਂ ਦਿੱਤੀਆਂ ਸਨ ਅਭਿਸ਼ੇਕ ਬਚਨ ਨੇ, ਫਿਰ ਵੀ ਇਹਨਾਂ ਗੱਲਾਂ ਕਰਕੇ ਅਮਿਤਾਬ ਬੱਚਨ ਤੋਂ ਅੱਗੇ ਹਨ ਅਭਿਸ਼ੇਕ 

By  Rupinder Kaler April 11th 2019 05:57 PM

ਅਭਿਸ਼ੇਕ ਬੱਚਨ ਨੇ 18 ਸਾਲ ਪਹਿਲਾਂ ਰਿਫਿਊਜੀ ਫ਼ਿਲਮ ਦੇ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਭਾਵੇਂ ਇਹ ਫ਼ਿਲਮ ਬਾਕਸ ਆਫ਼ਿਸ ਤੇ ਫਲਾਪ ਹੋਈ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਉਹਨਾਂ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਸੀ । ਇੱਕ ਸੁਪਰ ਸਟਾਰ ਦਾ ਲੜਕਾ ਹੋਣ ਕਰਕੇ ਉਹਨਾਂ ਤੇ ਫ਼ਿਲਮਾਂ ਕਰਦੇ ਰਹਿਣ ਦਾ ਦਬਾਅ ਸੀ ਇਸ ਲਈ ਉਹਨਾਂ ਨੇ ਬਿਨ੍ਹਾਂ ਕਹਾਣੀ ਤੇ ਧਿਆਨ ਦਿੱਤੇ ਹੀ ਕਈ ਫ਼ਿਲਮਾਂ ਕਰ ਲਈਆਂ ਜਿਹੜਾ ਕਿ ਬਾਅਦ ਵਿੱਚ ਅਭਿਸ਼ੇਕ ਨੂੰ ਮਹਿੰਗਾ ਪਿਆ ।

abhishek-bachchan abhishek-bachchan

ਇਸ ਸਭ ਦੇ ਚਲਦੇ ਅਭਿਸ਼ੇਕ ਨੇ ਚਾਰ ਸਾਲਾਂ ਦੇ ਫ਼ਿਲਮੀ ਕਰੀਅਰ ਵਿੱਚ 17  ਫਲਾਪ ਫ਼ਿਲਮਾਂ ਦਿੱਤੀਆਂ । ਸਾਲ 2004 ਵਿੱਚ ਅਭਿਸ਼ੇਕ ਨੇ ਧੂਮ ਫ਼ਿਲਮ ਵਿੱਚ ਕੰਮ ਕੀਤਾ ਤਾਂ ਇਹ ਫ਼ਿਲਮ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਅਭਿਸ਼ੇਕ ਨੇ ਕੁਝ ਹਿੱਟ ਫ਼ਿਲਮਾਂ ਦਿੱਤੀਆਂ ਤੇ ਇਹਨਾਂ ਫ਼ਿਲਮਾਂ ਨੇ ਸਾਬਿਤ ਕਰ ਦਿੱਤਾ ਕਿ ਅਭਿਸ਼ੇਕ ਇੱਕ ਸੁਪਰ ਸਟਾਰ ਦੇ ਬੇਟੇ ਹਨ । ਇਸ ਆਰਟੀਕਲ ਵਿੱਚ ਅਭਿਸ਼ੇਕ ਦੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਹੜੀਆਂ ਕਿਸੇ ਨੂੰ ਨਹੀਂ ਪਤਾ ।

abhishek-bachchan abhishek-bachchan

ਅਭਿਸ਼ੇਕ ਬੱਚਨ ਬਚਪਨ ਵਿੱਚ ਡਾਈਲੇਕਿਸ਼ਆ ਬਿਮਾਰੀ ਦੇ ਸ਼ਿਕਾਰ ਸਨ । ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਸੀ ਜਦੋਂ ਆਮਿਰ ਖ਼ਾਨ ਦੀ ਫ਼ਿਲਮ ਤਾਰੇ ਜ਼ਮੀ ਪਰ ਆਈ ਸੀ । ਅਭਿਸ਼ੇਕ ਬੱਚਨ ਬਿਜਨੇਸ ਕੋਰਸ ਲਈ ਅਮਰੀਕਾ ਦੀ ਯੂਨੀਵਰਸਿਟੀ ਗਏ ਸਨ ਪਰ ਐਕਟਿੰਗ ਦੀ ਵਜ੍ਹਾ ਕਰਕੇ ਉਹ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡਕੇ ਆ ਗਏ ਸਨ ।

abhishek-bachchan abhishek-bachchan

ਲਗਾਤਾਰ ਫਲਾਪ ਫ਼ਿਲਮਾਂ ਦੇਣ ਤੋਂ ਬਾਅਦ ਅਭਿਸ਼ੇਕ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ ਇਸ ਲਈ ਉਹਨਾਂ ਨੇ ਐੱਲਆਈਸੀ ਦੇ ਏਜੰਟ ਦੇ ਤੌਰ ਤੇ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ । ਇਸ ਤੋਂ ਇਲਾਵਾ ਅਭਿਸ਼ੇਕ ਨੇ ਉਸ ਸਮੇਂ ਵਰਲਡ ਰਿਕਾਰਡ ਕਾਇਮ ਕੀਤਾ ਜਦੋਂ ਉਹਨਾਂ ਨੇ ਫ਼ਿਲਮ ਪਾ ਵਿੱਚ ਆਪਣੇ ਹੀ ਪਿਤਾ ਯਾਨੀ ਬਿੱਗ ਬੀ ਦੇ ਪਿਤਾ ਦਾ ਰੋਲ ਕੀਤਾ । ਇਸ ਫ਼ਿਲਮ ਕਰਕੇ ਅਭਿਸ਼ੇਕ ਦਾ ਨਾਂ ਗਿਨੀਜ ਵਰਲਡ ਰਿਕਾਰਡ ਵਿੱਚ ਦਰਜ ਹੈ ।

abhishek-bachchan abhishek-bachchan

ਅਦਾਕਾਰੀ ਤੋਂ ਇਲਾਵਾ ਅਭਿਸ਼ੇਕ ਬੱਚਨ ਨੂੰ ਵੱਖ ਵੱਖ ਦੇਸ਼ਾਂ ਦੇ ਬੋਡਿੰਗ ਕਾਰਡ ਇੱਕਠੇ ਕਰਨ ਦਾ ਸ਼ੌਂਕ ਹੈ । ਅਮਿਤਾਬ ਬੱਚਨ ਦੇ 60ਵਂੇ ਜਨਮ ਦਿਨ ਤੇ ਅਭਿਸ਼ੇਕ ਨੇ ਕਰਿਸ਼ਮਾ ਕਪੂਰ ਨਾਲ ਮੰਗਣੀ ਕਰ ਲਈ ਸੀ ਪਰ ਇਹ ਮੰਗਣੀ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਟੁੱਟ ਗਈ ਸੀ । ਇਸ ਤੋਂ ਬਾਅਦ ਗੁਰੂ ਫ਼ਿਲਮ ਵਿੱਚ ਉਹਨਾਂ ਨੇ ਐਸ਼ਵਰਿਆ ਰਾਏ ਨਾਲ ਕੰਮ ਕੀਤਾ ਤਾਂ ਉਹਨਾਂ ਨੇ ਦੁਨੀਆ ਨੂੰ ਆਪਣੇ ਰਿਲੇਸ਼ਨ ਬਾਰੇ ਦੱਸ ਦਿੱਤਾ ।

Related Post